ਪੰਨਾ:ਖੁਲ੍ਹੇ ਘੁੰਡ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪ੍ਰੀਤ ਪ੍ਰੋਤੇ, ਧਿਆਨ-ਸਿਧ ਹੋ ਉਪਜੇ ਹਨ
ਇਸ ਮੂਰਤ ਵਿਚ,
ਹਾਲੇਂ ਸਰੀਰਾਂ ਤ੍ਰੈਹਾਂ ਨੇ ਪਿਆਰ ਚਮਕਾਂ ਖਾ, ਖਾ
ਜਾਗਣਾ,
ਹਾਲੇਂ ਧ੍ਯਾਨ ਚੀਰਮੀਆਂ ਅੱਖਾਂ ਬੰਦ ਹਨ, ਪਿਆਰ-
ਕਣੀਆਂ ਖਾ, ਖਾ, ਸਬ ਨੇ ਸਹਜ ਵਿਚ ਖੁਲ੍ਹਣਾ,
ਪੱਥਰ ਦੀ ਨੀਂਦਰ ਬ੍ਰਹਮ ਮੈਂ ਵਾਲੀ, ਛਡ, ਛਡ
ਉੱਡਨਾ-ਵਿਚਰਨਾ,
ਇਸ ਤ੍ਰੈ ਮੂਰਤੀ ਨੂੰ ਹਾਲੇ ਗਲੀ, ਗਲੀ ਟੁਰਨਾ, ਤੇ ਹਾਂ,
ਇਸੀ ਤਰਾਂ ਪ੍ਯਾਰ-ਧ੍ਯਾਨ ਬੱਝੀ-ਬਝਾਈ,
ਸਥਿਤ ਸਾਰੀ ਪੂਰਣਤਾ,
ਮੁਕਟਾਂ ਤੇ ਰੂਹ ਦੀ ਕਿਰਨ ਵੱਜੀ ਪਈ ਹੈ,
ਹਾਲੇ ਰੂਹ ਨੇ ਕੁਲ ਸਰੀਰ ਹੋਵਣਾ, ਚਮਕਣਾ !
ਹਾਲੇ ਸਹਜ ਯੋਗੀ ਦੀ ਪੂਰਣਤਾ ਨੇ ਲੱਸਣਾ,
ਤ੍ਰੈ ਮੂਰਤੀ ਕੱਲ ਲੰਘ ਗਿਆ ਹੈ,
ਅੱਜ ਹੁਣੇ ਚੜ੍ਹਿਆ ਹੈ, ਕੱਲ ਨੇ ਆਵਣਾ ਜਿਸ ਵਿਚ
ਦਰਸ਼ਨਾਂ ਦੇ ਸਮੂਹ ਨੇ, ਐਲੀਫੈਂਟਾ ਤੇ ਇਲੌਰਾ
ਥੀਂ ਨਿਕਲ ਹਰ ਗਗਨ ਚਮਕਣਾ !!
… … …
… … …
ਬਾਬਾ ਜੀ ਆਖਦੇ :-
ਮੇਰੀ "ਰੱਬੀ ਯਾਦ" ਦਾ, ਸਿਮਰਨ ਦੇ ਮਗਰ ਮਗਰ,
ਇਹਦੇ ਚਾਰ ਚੁਫੇਰੇ, ਕੋਮਲ ਉਨਰਾਂ ਦਾ ਨਵੇਂ

੬੦