ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੜ ਵਗਣੇ,
ਸਿਮਰਨ ਦੀ ਸਦੀਆਂ ਲੰਮੀ ਸਾਈਂ ਹੱਥ ਦੀ ਘਾੜ
ਚਲਦੀ,
ਹੱਥਾਂ ਨੇ ਚੱਲਣਾ, ਮਨ ਨੇ ਚੱਲਣਾ, ਪੈਰਾਂ ਨੇ ਚੱਲਣਾ,
ਸਹਜ-ਫੁਲ ਦਿਲ ਵਿੱਚ, ਅੱਖ ਵਿੱਚ, ਸਿਰ
ਵਿੱਚ ਵੱਸਨਾ !!
ਮੈਂ ਘੜੇ, ਮੈਨੂੰ ਮੁੜ ਮੁੜ, ਜਿਵੇਂ ਸੁੰਦਰੀ ਵੇਖੇ ਮੁੜ
ਮੁੜ ਆਰਸੀ, ਮੱਤੀ ਆਪਣੇ ਸੁਹਣੱਪ ਦੀ,
ਮੈਂ ਕੀ ਹਾਂ ? ਦੱਸਣ ਦੀ ਲੋੜ ਨਾਂਹ ਮੈਨੂੰ,
ਰਸਤਾ ਆਪ ਸਦਾ ਦੱਸਦਾ ਟੁਰੇਗਾ ਮੇਰਾ ਕਿਰਤ
ਉਨਰ ਦਾ,
ਕਰਨ ਦਾ ਨਾਮ ਹੈ, ਸੱਚੀ ਦੱਸਣ ਦਾ, ਬਾਕੀ "ਹਉਮੈ
ਝਖੜ" ਜਾਣ ਸਿਖਾ ਮੇਰਿਆ !
… … …
… … …
ਮੈਨੂੰ ਦਿੱਸਦਾ, ਕਾਦਰ ਦਾ ਪਿਆਰ ਚੁੰਮਦਾ, ਪਾਣੀਆਂ
ਥੀਂ, ਹਵਾਵਾਂ ਥੀਂ, ਤ੍ਰੇਲਾਂ ਥੀਂ, ਫੁੱਲਾਂ ਥੀਂ ਵਧ,
ਛਿਨ ਪਲ ਛਾਈ ਮਾਈ, ਹੋਣ ਵਾਲਾ ਬੁਦਬੁਦਾ,
ਤੇ ਕਰਤਾਰ ਕਰੇ ਇਸ ਬੁਦਬੁਦੇ ਨੂੰ ਅਮਰ, ਇਕ
ਕਿਰਨ ਜਿਹੀ ਵਿਚ ਪ੍ਰੋ ਕੇ,
ਜੋਤ ਆਪਣੇ ਨਿਰੰਕਾਰ ਦੇ ਹਰ ਮਨੁੱਖ-ਦਿਲ ਬਾਲਣੀ,
ਨਿਰਵਾਨ ਦੀ ਸਮਾਧੀ ਤਾਂ ਇਸ ਨਾਮ-ਲੌ ਦੀ
ਬਾਹਰਲਾ, ਬਾਹਰੋਂ ਦਿੱਸਦਾ ਭਖਾ ਹੈ,

੬੧