ਪੰਨਾ:ਖੁਲ੍ਹੇ ਘੁੰਡ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਤੇ ਦੇਖ ਅਨੰਤ ਨਾਨਤਵ ਨੂੰ ਬੁੱਤ ਜਾਗੇ ਜਿੰਦ ਹੋ,
ਪਰ ਬੁੱਤ ਹਾਲੇ ਨਿਰਜਿੰਦ ਸੀ,
ਰੱਬ ਵੇਖਿਆ-ਨ ਆਰਟ, ਨ ਫਿਲਸਫਾ,
ਨ ਇਲਮ, ਨ ਬੇ ਇਲਮੀ,
ਨ ਰਾਗ, ਨ ਰੰਗ, ਇਸ ਮਿੱਟੀ
ਦੇ ਢੇਲੇ ਦੇ ਅੰਦਰ ਕੋਈ
ਜਿੰਦ-ਸੱਟ ਮਾਰਦੀ,
ਰੱਬ ਨੂੰ ਔੜਕ ਇਹ ਬਣੀ ਸੀ, ਤਦ ਮੁੜ ਸਿੱਖ੍ਯਾ
ਰੱਬ ਆਪ ਲਈ,
ਇਸਥੋਂ ਤੰਗ ਜਿਹਾ ਹੋ ਕੇ, ਕਰਤਾਰ ਆਪ ਬੁੱਤ ਜਿਹਾ
ਹੋ ਕੇ, ਅੰਦਰ ਧੁਰ ਵੜਿਆ, ਬੁੱਤ ਨੂੰ ਹੱਥ ਨਾਲ
ਝੰਝੂਣਦਾ !!
ਖਾ ਝੰਝੂੜਾ ਜਾਗਿਆ, ਮਿੱਟੀ ਦਾ ਬੁੱਤ,
ਨੂਰ ਦਾ ਪੁਤਲਾ, ਚਮਕਦਾ !!
ਤੇ ਜਦ ਜਾਗਿਆ ਬੁੱਤ ਮਿੱਟੀ ਦਾ,
ਸ਼ਾਦਯਾਨੇ ਚੌਹਾਂ ਕੂੰਟਾਂ ਤੇ ਵੱਜੇ,
ਤੇ ਵੱਜੀਆਂ ਲੱਖ ਢੁੰਬਕ ਢੋਰੀਆਂ,
ਗਗਨ ਫੁੱਲਾਂ ਦੇ ਹੜ੍ਹ ਹੋ ਵਗੇ, ਬਰਖਾ
ਹੋਈ ਚਾਰ ਚੁਫੇਰੀਆਂ,
ਕਰਤਾਰ ਦਾ ਜੱਗ ਪੂਰਣ ਹੋਯਾ, ਸੰਖ ਵੱਜੇ,
ਦਮਾਮਿਆਂ ਤੇ ਚੋਟ ਲੱਗੀ,
ਸਬ ਸਾਜ ਆਣ ਹੋਏ ਇਕ ਸੁਰ,
ਜਗਤ ਸਾਰਾ ਪਿਆਰ-ਰਾਗ ਜਾਗਿਆ,

੬੨