ਪੰਨਾ:ਖੁਲ੍ਹੇ ਘੁੰਡ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲੇ ਨੂੰ ਕੰਨ ਦੇਣ, ਲੂਲ੍ਹੇ ਨੂੰ ਬਾਹਾਂ ਦੇਣ, ਮੁਰਦੇ
ਨੂੰ ਜ਼ਿੰਦਗੀ !!
… … …
ਇਹ ਸਬ ਵਸਤੂ ਹਨ,
ਨਹੀਂ, ਸਾਮਿਗਰੀ,
ਜਿਹੜੀ ਰੱਬ ਨੇ ਬਖਸ਼ੀ,
ਰੱਬੀ ਤਾਰ ਵਿਚ ਲਟਕਦੀ ਜਿੰਦ ਨੂੰ,
ਆਵੇਸ਼ ਦੀ ਨੈਣ ਨੂੰ,
ਸੱਚੀ ਰੱਬ ਲਈ ਇਹ ਸਬ ਕੁਝ ਹੈ,
ਬੰਦਾ ਐਵੇਂ ਮਰਦਾ, ਲਾਲਸਾ ਕਰ ਕਰਕੇ,
ਬੰਦੇ ਦਾ ਸਬ ਇਹ ਦੁਖ ਹੈ, ਮੌਤ ਹੈ,
ਰੱਬ ਦੀ ਸਬ ਇਹ ਸੁਖ ਹੈ, ਜੀਵਨ ਸ੍ਵੈਤੰਤ੍ਰਤਾ !!
ਇਹ ਬੇਤਰਸ ਜਿਹਾ ਸੂਖਮ ਕੋਈ ਭੇਤ ਹੈ,
ਮਨ ਦੀਆਂ ਸੋਚਾਂ ਨੂੰ ਸਦਾ ਸੱਟ ਮਾਰਦਾ !!


੧੩-ਕਿਰਤ-ਉਨਰ ਦੀ ਚੁੱਪ ਕੂਕਦੀ

੧,

ਕਿਰਤ-ਉਨਰ, ਨਿਰਾ, ਨਿਰੋਲ, ਨਿਰਮਲ, ਸਫਟਕਮਣੀ
ਵਰਗਾ, ਰੱਬੀ ਆਵੇਸ਼ ਹੈ !
ਸੁਨੇਹੇ ਚਮਕਣ ਦਮ ਬਦਮ ਇੱਥੇ ਪ੍ਰੀਤਮ-ਪਿਆਰ ਦੇ,
ਆਪਣੇ ਅੰਦਰ ਦੇ ਕਰਤਾਰੀ ਰੰਗਾਂ ਨੂੰ, ਸੁੱਟੇ ਬਾਹਰ

੬੯