ਪੰਨਾ:ਖੁਲ੍ਹੇ ਘੁੰਡ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਾ ਆਜ਼ਾਦ ਹੈ ਜਿਹਦਾ ਮੂੰਹ ਤ੍ਰੇਲ ਨਾਲ ਭਰ੍ਯਾ,
ਬੋਲ ਨ ਸਕਦਾ,
ਦੂਆ ਫੰਗ ਖਲ੍ਯਾਰ ਉੱਡਿਆ ਆਜ਼ਾਦ ਹੋਣ ਨੂੰ
ਸੁੱਕ ਕੇ ਢੱਠਾ ਭੋਂ ਤੇ, ਮਿੱਟੀ ਨਾਲ ਰਲ ਮਿੱਟੀ
ਹੋਯਾ,
… … …
… … …
ਮੋਇਆਂ ਲੋਕਾਂ ਕੀ ਆਜ਼ਾਦੀ ਦਾ ਰਸ ਚੱਖਣਾਂ ?
ਰਸ ਭਰਿਆਂ ਨੂੰ ਮੁੜ ਕਿਸ ਜ਼ੰਜੀਰਾਂ ਘੱਤਣੀਆਂ,
… … …
… … …
ਕਿਰਤ-ਓਨਰ ਆਖਦਾ :-
ਮੈਂ ਤਾਂ ਪਿਆਰ ਕਰਦਾ ਇਨ੍ਹਾਂ ਬੁੱਤਾਂ ਸ਼ੁੱਤਾਂ ਨੂੰ
ਮਤੇ ਕਿਸੀ ਦੇ ਚਰਨ ਵਿਚ ਛੁਪੇ ਓਹਦੇ
ਚਰਨ ਹੋਣ,
ਜਿਹਦੀ ਤਲਾਸ਼ ਮਾਰਦੀ,
ਖਾਲੀ ਪੁਲਾੜਾਂ ਨੂੰ ਫਾੜ ਫਾੜ,
ਅੱਖਾਂ ਹੱਥਾਂ ਵਿਚ ਫੜਾਂਦੀ,
ਤੇ ਫੜਾ ਫੜਾ ਮੁੜ, ਮੁੜ ਹੱਸਦੀ,
ਹੋਣੀ ਜੇਹੀ ਹੋ ਕੇ ਮਰਜਾਣੀ,
ਖਿਚਕਿਲੀ ਮਚਾਉਂਦੀ, ਮਜ਼ਾਖਾਂ ਕਰਦੀ !!
… … …
… … …

੭੪