ਇਹ ਵਰਕੇ ਦੀ ਤਸਦੀਕ ਕੀਤਾ ਹੈ
ਸਿਮਰਨ ਦਾ ਦੀਵਾ ਘਟ ਬਲੇ ਜਦ,
ਤਦ (ਉਨਰ) ਆਰਟ ਸੁਰਤਿ ਨੂੰ ਸਵਾਰਦਾ,
ਬਿਖਰੀਆਂ ਜ਼ੁਲਫ਼ਾਂ ਨੂੰ ਮਟਕਾਂਦਾ,ਨਈ ਗੋਂਦਾਂ ਗੁੰਦਦਾ,
ਮਹਕਾਂਦਾ,ਵਨ, ਵਨ ਦੀਆਂ ਕਲੀਆਂ ਲਟਕਾਂਦਾ,
ਤੇ ਵੇਖਦਾ ਓਹ ਸਭ ਲਟਕਦੀਆਂ ਜ਼ੁਲਫਾਂ ਤੇ
ਕਲੀਆਂ ਲਟਕਦੀਆਂ ਨਾਲ ਨਾਲ !!
'ਮੈਂ' ਦਾ ਗੀਤ ਗਾਯਾ ਜਰਮਨੀ ਦੇ ਨਿਤਸ਼ੇ,
'ਮੈਂ' ਦਾ ਗੀਤ ਗਾਯਾ ਮੁੜ ਇਕਬਾਲ ਪੰਜਾਬ ਦੇ,
ਓਹ ਦੋਵੇਂ ਹੋਰ ਹਨ, ਮੇਰਾ ਗੀਤ ਹੋਰ ਹੈ,
ਗੀਤਾ ਦੇ ਗੀਤ ਥੀਂ ਵੀ ਵੱਖਰਾ,
ਵਾਲਟ ਵ੍ਹਿਟਮੈਨ ਗਾਂਦਾ ਅਮਰੀਕਾ ਦੀ 'ਮੈਂ' ਨੂੰ,
ਰਸ 'ਬ੍ਰਹਮ-ਮੈਂ' ਜਿਹੇ ਵਿਚ ਆਂਦੇ,
ਓਹ ਵੀ ਮੈਂ ਦਾ ਗੀਤ ਹੋਰ ਵਖਰਾ,
ਉਪਨਿਖਦਾਂ ਦੀ ਬ੍ਰਹਮ 'ਮੈਂ' ਦਾ ਗੀਤ ਨਾਂਹ,
ਨ ਸ੍ਵਿਨਬਰਨ ਦੀ ਨਾਸਤਕ ਸਰੀਰੀ ਮੈਂ ਮਾਯਾ ਨਾਲ
ਵਾਸਤਾ,
ਮੈਂ ਗੁਰ-ਸਿਖਯ 'ਅ+ਮੈਂ' ਅੱਜ ਗਾਉਂਦਾ !!
ਮੈਂ ਨੂੰ ਫਿਲਸਫਾ ਮਾਰਦਾ,
ਬੇਹੋਸ਼ ਕਰ ਸੁੱਟਦਾ, ਇਹ ਇਕ ਜ਼ਹਰ ਹੈ,
ਥੋੜਾ, ਥੋੜਾ, ਜੀਵਨ ਨਾਲ, ਅੱਧਾ ਇਕ ਘੁੱਟ
ਜਿਹਾ ਭਰਨਾ ਠੀਕ ਵੀ,
ਫਲਸਫਾ ਮਾਰੇ, ਆਰਟ ਮਾਰੇ,
ਅੰਦਰ ਜਗੀ ਜੋਤ ਬਿਨਾਂ ਸਭ ਹਨੇਰਾ ਹਨੇਰਾ,
੪