ਪੰਨਾ:ਖੁਲ੍ਹੇ ਘੁੰਡ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇਠ ਹੇਠ, ਆਪਣਿਆਂ, ਅੱਧੇ ਜਾ ਲੱਗਦੇ ਗਗਨਾਂ
ਹੇਠ, ਹੇਠ ਉਸਦਿਆਂ,
… … …
… … …
ਇਕ ਸੁਖ ਦੀ ਲਾਟ ਨਿਕਲਦੀ,
ਉਰਧ-ਕਮਲ ਇਨੂੰ ਸਾਹਿਬ ਆਖਦੇ,
ਪੂਰਬ ਦੇ ਸਾਰੇ ਫਕੀਰ-ਪਾਰਖੀ,
ਅੱਧ-ਮੀਟੀ ਅੱਖ, ਧਿਆਨ
ਸਥਿੱਤ ਸੁਰਤਿ ਨੂੰ ਪੂਰਾ ਪਛਾਣਦੇ !
… … …
… … …
ਅਨੰਦ-ਸਾਗਰ ਦਿਲ ਦੀਆਂ ਕਿੰਗਰੀਆਂ ਤੇ ਵੱਜਦਾ,
ਕੰਵਲ ਸਾਰੇ ਖਿੜਦੇ,ਤਰਦੇ, ਹੱਸਦੇ,
ਧਿਆਨ ਦੀ ਖੁਸ਼ੀ-ਸਰਵੱਗ੍ਯਤਾ,
ਮਸਤੀ ਪਿਆਰ ਦੀਆਂ ਲਾਲੀਆਂ
ਪਾਣੀਆਂ ਤੇ ਤਰਦੀਆਂ !!
… … …
… … …
ਰੌਣਕ ਅੰਦਰ ਦੀ ਨੈਣਾਂ ਨੂੰ ਮੁੜ ਮੁੜ ਜੋੜਦੀ,
ਦਿਲ ਜੋੜਦੀ, ਸੁਹਣੱਪ ਖੁਲ੍ਹੀ ਫਿਰਦੀ,
ਇਹ ਬੱਝਣ ਕਲੀ-ਅੱਧਖਿੜੀ ਦਾ ਆਜ਼ਾਦੀ, ਇਹ
ਸ਼ਰਮਾਂ ਡੂੰਘੀਆਂ ਰਹਸ੍ਯ੍ ਜੀਣ, ਥੀਂਣ ਦਾ ।
… … …