ਪੰਨਾ:ਖੁਲ੍ਹੇ ਘੁੰਡ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਭਰੀਆਂ ਨਕੋ-ਨਕ ਮੇਰੇ ਨੈਣਾਂ ਦੀਆਂ ਕਟੋਰੀਆਂ,
ਤੇ ਸੁਹਣੱਪ ਵੱਸੇ ਨਿੱਕਾ ਨਿੱਕਾ ਮੀਂਹ ਹੋ ਖੁਲ੍ਹਮਖੁਲ੍ਹੀਆਂ,
… … …
… … …
ਅੱਧੇ ਮੀਟੇ ਨੈਣ ਮੇਰੇ ਮਾਲਕ ਦੀਆਂ ਮੱਛੀਆਂ,
ਤਾਰੀਆਂ ਲੈਣ ਓਹ ਸ਼ੁਕਰ ਸ਼ੁਕਰ ਕਰਦੀਆਂ,
ਮਿਹਰ ਦੀਆਂ ਛਹਬਰਾਂ !
ਤੇ ਖਿੱਚਦਾ ਉਤਾਹਾਂ ਨੂੰ, ਨਾਲ ਨਿੱਕੀਆਂ ਨਿੱਕੀਆਂ
ਡੋਰੀਆਂ !
ਖਿੱਚੇ ਨੈਣਾਂ ਥੀਂ ਸਵਾਦ ਮੱਥੇ ਨੂੰ ਲਪਕਦਾ,
ਸੁਰਤਿ ਮਘਦੀ, ਉੱਠਦੀ, ਸਿੱਦੀ ਹੁੰਦੀ,
ਚੁੱਮਦੀ ਚਰਨ ਸੋਹਣੇ ਸੋਹਣੇ ਪਿਆਰੇ ਦੇ
… … …
… … …

੨.

ਸੁਰਤਿ ਇਸ ਖਿੱਚੇ ਖਿੱਚੇ ਸਵਾਦ ਵਿਚ,
ਸ੍ਵੈ ਸਿੰਘਾਸਨ ਬੈਠੀ, ਲਹਰਦੀ,
ਅਧ ਮੀਟੇ ਨੈਣ ਇਹ,
ਖਿਚੀ, ਖਿਚੀਂਦੀ ਤਰਬ ਦੀ ਤਾਨ ਜਿਹੀ,
ਇਹ ਤਾਰ ਰਬਾਬ ਦੀ,
ਮੁੜ ਮੁੜ ਸਾਈਂ ਕੱਸਦਾ,
ਮੁੜ ਮੁੜ ਕਸੀਂਦੀ, ਕੰਬਦੀ,

੭੨