ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਵਾਵਾਂ ਦੇ ਸਵਾਸ ਛੇੜਨ,
ਦਿਨ ਰਾਤ ਗਾਂਦੀ ਅੱਠ ਪਹਰੀ ਰਸ ਦਾ ਰਾਗ ਇਹ,
ਇਹ ਨਸ਼ੀਲੀ, ਰੰਗੀਲੀ, ਭੁੱਲੀ, ਭੁੱਲੀ ਸ੍ਵਪਨ-ਫੁੱਲ ਕੱਜੀ
ਕੱਜੀ ਸੁਰਤਿ ਇਹ,
ਬੱਝੀ, ਬੱਝੀ, ਖਿੜੀ, ਖਿੜੀ, ਹਰੀ, ਹਰੀ, ਰਸੀਲੀ,
ਸੁਰਤਿ ਇਹ,
ਸਿੱਖ ਦੀ ਅਣਗੌਲੀ ਜਿਹੀ, ਹੌਲੀ ਜਿਹੀ, ਰੋਲੀ ਜਿਹੀ
ਮੈਂ ਹੁੰਦੀ !!
… … …
… … …

੩.

ਇਹ 'ਸਾਧ-ਮੈਂ' ਪਿਆਰੀ,
ਚਰ, ਅਚਰ ਵੇਖ ਖੁਸ਼ਦੇ,
… … …
… … …
ਮ੍ਰਿਗਾਂ ਦੇ ਸਿੰਗ ਇਹਦੀ ਨੰਗੀ-ਪਿੱਠ ਖੁਰਕਦੇ,
ਚਿੜੀਆਂ ਇਹਦੇ ਨੈਣਾਂ ਥੀਂ ਰਸ-ਬੂੰਦਾਂ ਟਪਕਦੀਆਂ
ਪੀਂਦੀਆਂ, ਪੀ, ਪੀ, ਰੱਜਦੀਆਂ, ਮੂੰਹ ਉੱਪਰ
ਚਕਦੀਆਂ ਤੱਕਦੀਆਂ, ਘੁੱਟ, ਘੁੱਟ ਭਰਦੀਆਂ,
ਸਵਾਦ ਦੇ, ਭਰਥਰੀ ਜੀ ਵੀ ਆਖਦੇ :-
… … …
ਇਨੂੰ ਅਧਮੀਟੀ ਅੱਖ ਵਾਲੀ ਸੋਹਣੀ ਰਾਣੀ ਨੂੰ,
ਸਬ ਥਾਂ, ਸਬ ਚਾ, ਸਬ ਰਸ ਸਤਕਾਰਦੇ,

੭੮