ਪੰਨਾ:ਖੁਲ੍ਹੇ ਘੁੰਡ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚੁਗਿਰਦੀ ਚਲਦਾ ਇਹਦੇ ਪ੍ਰਭਾਵ ਇਕ ਠੰਢ ਦਾ,
ਇਹ ਰਾਣੀ ਟੁਰਦੀ ਸੁਖ ਦਾ ਮੀਂਹ ਪਾਂਵਦੀ,
ਇਹਦੀ ਬਾਹਾਂ ਦੇ ਉਲਾਰ ਥੀਂ ਰਸ-ਬੂੰਦਾਂ
ਢੰਹਦੀਆਂ,
ਇਹਦੀ ਹੰਸ-ਚਾਲ, ਲੱਖਾਂ ਨੂੰ ਮਾਰ, ਮਾਰ ਚੱਲਦੀ !!
… … …
… … …
ਬੁਧ-ਵੇਲੇ ਦੀ ਉਨਰ ਦੀ ਅੱਖ ਇਹ,
ਨਿਰਵਾਨ ਸੁਖ ਪਾਏ ਮਨੁੱਖ ਦੀ ਅੱਖ,
ਇਹ ਮੈਂ ਦਾ 'ਅਮੈਂ' ਜਿਹਾ ਸੱਚਾ ਸਰੂਪ ਹੈ,
… … …
ਇੱਥੇ 'ਮੈਂ' 'ਮੈਂ' ਨ ਸੋਭਦੀ,
ਇੱਥੇ 'ਮੈਂ' 'ਮੈਂ' ਨੂੰ ਨ ਪਾਲਦੀ,
ਮੈਂ ਬੱਸ ਇਕ ਮੌਜ ਅਕਹ ਅਨੰਦ ਦੀ, ਨਿੱਕੀ ਨਿੱਕੀ
ਰਵੀ, ਰੁਮਕੇ ਸਮੁੰਦਰਾਂ ਤੇ, ਸਮੁੰਦਰਾਂ ਦੇ ਸਮੁੰਦਰ
ਬੱਝੇ ਖੜੇ ਅਧਮੀਟੀ ਅੱਖ ਵਿਚ !!
ਅਨੰਤ ਜ਼ੋਰ, ਅਨੰਤ 'ਹੈ', ਅਨੰਤ ਰਸ ਇੱਥੇ ਸਖੋਪਤ
ਰਸ ਮਾਣਦਾ,
ਬਲਵਾਨ ਰੱਬ ਸਾਰਾ ਬੇਅੰਤ, ਬੇਨਿਆਜ਼ ਪਿਆਰਾ,
ਇਸ ਅਧਖਿੜੇ ਫੁੱਲ ਦੀ ਗੋਦ ਵਿਚ ਸਾਰਾ
ਸਮਾਉਂਦਾ !!
… … …
… … …

੭੯