ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੋਇਆਂ ਨੂੰ ਆਵਾਜ਼ਾਂ ਦੇਣ ਇਹ ਸ੍ਯਾਣੇ,
ਓਥੇ ਸੁਰਤਿ ਕਿੱਥੇ, ਹੰਕਾਰ ਬੋਲਦਾ,
ਉਲਟਾ ਉਪਦੇਸ਼ ਵੱਜੇ, ਹੰਕਾਰ ਚੇਤਦਾ,
ਇਉਂ ਇਹ ਆਵਾਜ਼ੇ ਸਾਰੇ,
ਸੁਰਤਿ ਨੂੰ ਹੰਕਾਰ ਵਿਚ ਅਕੱਲਾ ਕਰਨ,
ਇਹ ਸਿੱਟਾ ਨਿਕਲਦਾ,
ਠੀਕ ! ਇਹ ਮਾਰਨਾ ਹੈ ਸੁਰਤਿ ਨੂੰ ਵਾਂਗ ਇਕ ਫੌਜ ਨੂੰ
ਅੱਗੇ ਵਧਾ ਕੇ, ਪਿੱਛਾ ਕੱਟ ਵੈਰੀ ਮਾਰਦੇ,
ਵਧਦੀ ਸੁਰਤਿ ਦਿੱਸਦੀ ਜ਼ਰੂਰ ਹੈ,
ਇੱਥੇ ਹੀ ਤਾਂ, ਇਸ ਵਾਧੇ, ਇਸ ਚਾਲ ਵਿਚ, 'ਨਿਤਸ਼ੇ'
'ਇਕਬਾਲ' ਨੂੰ ਸੁਰਤਿ ਦੀ ਪੂਰਣਤਾ ਦਾ ਵਹਮ-
ਝਾਵਲਾ ਪੈਂਦਾ,
ਆਖਣ-ਇਹੋ ਵਧਣਾ ਸਬ ਕੁਛ ਹੈ !!
… … …
ਪਰ ਇਸ ਪਾਸੇ ਵਧਣਾ ਮੌਤ ਹੈ,
… … …
ਪਿੱਛੇ, ਅੰਦਰ, ਅੰਦਰ ਛਿਪੇ ਲੁਕੇ ਅਨੰਤ ਜੀ ਫੌਜ
'ਮਿਤ੍ਰ ਪਿਆਰੇ' ਦੀ,
ਉਸ ਨਾਲ, ਨਾਲ, ਕਦਮ, ਕਦਮ, ਦਂਮ, ਬਦਂਮ,
ਜੁੜ ਜੁੜ ਰਹਣਾ, ਢੁਕ, ਢੁਕ, ਨਾਲ ਨਾਲ
ਬਹਣਾ,
ਤੇ ਮਾਰਚ ਕਰਨਾ ਪਿੱਛਾ ਸਾਰਾ ਸਾਂਭ ਕੇ,
੮੪