ਪੰਨਾ:ਖੁਲ੍ਹੇ ਘੁੰਡ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ-ਸੁਰਤਿ, ਸਿਖ-ਸੁਰਤਿ ਵਿਚ ਕਿੰਞ ਖੇਡਦੀ

ਆਦਮੀ ਬਨਾਨ ਨੂੰ,

ਮੈਂ ਤਾਂ ਅੱਜ ਚਰਨ ਕਮਲ ਸੰਗ ਜੁੜੀ

ਜੋੜੀਆਂ ਨੈਨਾਂ ਨੂੰ ਵੇਖਦਾ,

ਵੇਖ, ਵੇਖ ਮੈਂ ਚੀਖ-ਗੀਤ ਗਾਉਂਦਾ,

ਸਿਖ 'ਅਮੈਂ' ਦਾ ਗੀਤ ਸਾਰਾ ਗੁੂੰਜਦਾ,

ਦਿਲ ਭਰਦਾ ਮੇਰਾ, ਵਾਂਗ ਵਾਦੀਆਂ,

ਜਿੱਥੇ ਚਲਣ-ਭਾਰੀ ਗਾਂਦੀਆਂ ਜਾਂਦੀਆਂ ਨਦੀਆਂ,

ਅੰਦਾਜ਼ ਮੇਰੇ ਗਾਣ ਦਾ ਮੈਂ ਨਹੀਂ ਬਨਾਯਾ,

ਇਹ ਜਿਹਾ ਬਣਿਆਂ, ਵਾਜ ਨਿਕਲਿਆ,

ਪੂਰਾ ਰਾਗ ਅੰਦਰ ਫਸ੍ਯਾ, ਸੁਰਾਂ ਟੁੱਟ ਭਜ ਨਿਕਲੀਆਂ,

ਇਸ ਟੁੱਟੀ ਭੱਜੀ ਜਹੀ ਸਾਬਤੀ ਵਿਚ ਰਾਗ ਮੇਰਾ

ਛਿੜਿਆ ਹੈ,

ਇਸ ਵਿਚ ਨਹੀਂ, ਸੱਚੀ,

ਓਹ ਅਪਦੇ ਅੰਦਰ ਅੰਦਰ ਛਿੜਿਆ ਹੈ, ਅੰਦਰ

ਅੰਦਰ ਕੂਕਦਾ;

ਗਲੇ ਵਿਚ, ਦਿਲ ਵਿਚ ਆਪਦੇ,

ਮੇਰੇ ਇਸ ਗੀਤ ਦਾ ਅਲਾਪ ਪੂਰਾ ਮੈਨੂੰ ਪਿਆ ਦਿੱਸਦਾ,

ਜਿਵੇਂ ਮੇਰੇ ਦਿਲ ਵਿਚ ਸਾਰਾ ਪੂਰਾ ਵੱਸਦਾ,

ਆਪਦੇ ਗਲੇ ਤੇ ਦਿਲ ਵਿਚ ਵੱਸਦਾ !!

ਆਪੇ ਵਿੱਚੋਂ ਕੱਢ, ਕੱਢ ਗਾਉਣਾ !!

ਆਪਦੇ ਗਲੇ ਦੀ ਲਿਫਾਣ, ਆਵਾਜ਼ ਦੀ ਤਾਨ ਕੁਛ

ਠਹਰੀ, ਠਹਰੀ, ਮੰਗਦਾ !!