ਪੰਨਾ:ਖੁਲ੍ਹੇ ਘੁੰਡ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੋ ਜਿਹੀਆਂ ਨਕਲ-ਗੱਲਾਂ ਇੱਥੇ ਨ ਚੱਲਣ,
ਇਹ ਜੀਵਨ-ਖੇਤ੍ਰ ਰੱਬ ਦੀ ਪੈਲੀ,
ਇੱਥੇ ਬੀਜ ਉੱਗੇ ਜਿਸ ਵਿੱਚ ਰੱਬ ਸੱਤਾ,
… … …
… … …
ਮਨ ਘੜਿਤ ਗੱਲਾਂ ਕੂੜੇ ਟੋਂਬੂ ਸਾਰੇ,
ਸਿੱਕਾ ਦਿਲ ਦੀ ਬਸਤੀ ਚੱਲੇ ਸੱਚੀ ਸਰਕਾਰ ਦਾ !
… … …
… … …

੮.

ਸੈਣਾਂ ਰੱਬ ਦੇ ਪਿਆਰ ਵਿੱਚ,
ਪੀ ਪੀ ਅੰਮ੍ਰਿਤ ਦੀਦਾਰ ਦੀਆਂ ਪਿਆਲੀਆਂ,
ਜਾਗਣਾ ਉਥੂੰ ਅਹੰਕਾਰ ਹੈ,
ਹੋਸ਼ ਪਰਤਣੀ ਪਾਪ ਹੈ,
ਬੇਹੋਸ਼ ਜਿਹਾ ਲੇਟਣਾ ਸਦੀਆਂ, ਚਿੱਟੀ ਚਾਦਰ ਤਾਣਕੇ,
ਇੱਥੇ ਓਹ ਬਲ ਹੈ, ਜਿਸਦੀ ਖ਼ਾਕ ਵਿੱਚ ਰੁਲਦੇ ਫਿਰਦੇ
ਲੱਖਾਂ ਤਖ਼ਤ ਤੇ ਤਾਜ,
ਤੇ ਕਿਸੀ ਨੂੰ ਵਿਹਲ ਨ ਇੱਥੇ ਪਰਤਕੇ ਵੇਖਣ ਦੀ,
ਇੱਥੇ ਦੀ ਤਲੀ ਖ਼ਾਕ ਸੂਰਜ ਮੱਥੇ ਲਾਉਂਦੇ,
… … …
… … …
ਫੁੱਲ ਮਾਲਤੀ ਨਾਲ ਤਾਂ ਗੱਲਾਂ ਕਰਨ ਹੱਸ ਹੱਸ ਕੇ,

੮੮