ਪੰਨਾ:ਖੁਲ੍ਹੇ ਘੁੰਡ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਲਵਾਰ ਦੀ ਲਿਸ਼ਕ ਨੂੰ ਸਲਾਹਣ,
ਬੱਦਲ ਦੀ ਗਰਜ ਸੁਣ ਖੁਸ਼ ਹੋਣ,
ਨਾਗ ਦੀ ਫਣ ਨੂੰ ਮੌਜ-ਰਾਗ ਵਿੱਚ ਸਿੱਧਾ ਦੇਖ
ਵਿਗਸਣ,
ਬਿਜਲੀਆਂ ਸੋਹਣੀਆਂ ਲੱਗਣ, ਛੁਪਾ ਛੁਪਾ ਰੱਖਨ
ਆਪਣੀਆਂ ਬਗਲਾਂ ਹੇਠ,
ਲੁਕਾਣ ਤੈਹਾਂ ਅੰਦਰਲੀਆਂ ਵਿੱਚ, ਬੇਅੰਤ ਦੀਆਂ
ਗਰਜਾਂ; ਕੜਕਾਂ, ਕਸਕਾਂ, ਲਿਸ਼ਕਾਂ, ਜਲਾਲੀਆਂ;
… … …
… … …
ਪਰ ਅੱਧ ਮੀਟੀ ਅੱਖ ਵਾਲੇ,
"ਬੇ ਪਰਵਾਹ ਨ ਬੋਲਦੇ",
ਖਲੋਤੀਆਂ, ਰਾਣੀਆਂ, ਮੋਤੀਆਂ, ਹੀਰਿਆਂ, ਚੂਨੀਆਂ ਦੇ
ਹਾਰ ਲੈ ਪੂਜਾ ਨੂੰ,
ਓਹ ਹੱਥ ਬੱਧੇ ਗੁਲਾਮ ਚਾਕਰ ਖੜੇ, ਲੱਖਾਂ ਮੁਲਕਾਂ ਦੇ
ਰਾਜੇ,
ਹੰਕਾਰ ਦੇ ਕੱਠੇ ਕੀਤੇ 'ਇਕਬਾਲ' ਦਾ, ਸੁਹਣੱਪ ਦਾ ਸ਼ੋਖੀ
ਦਾ ਇਹ ਮੁੱਲ ਪੈਂਦਾ ਇੱਥੇ-ਭਾਰੇ ! ਭਾਰੇ !-
"ਬੇਪ੍ਰਵਾਹ ਨ ਬੋਲਦੇ",
… … …
… … …
ਓਏ ! ਕੂੜ ਦੀ ਗਰਜ਼ ਪਿੱਛੇ,
ਕਿਸੀ ਤਖਤ ਤਾਜ ਦੇ ਮਗਰ ਹੋ,

੮੯