ਪੰਨਾ:ਖੁਲ੍ਹੇ ਘੁੰਡ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰੀਰ ਨੂੰ ਮੋਟਾ ਤਾਜ਼ਾ ਕਰਨ ਪਿੱਛੇ,
ਕਿਸੀ ਲੁੱਟ ਮਾਰ ਦੀ ਵਹਸ਼ਤ ਵਿਚ,
ਸੁਰਤਿ ਦੇਵੀ ਦਾ ਨਾਮ ਲੈ, ਲੈ,
ਰੱਬ ਦੇ ਨਾਮ ਦੀ ਮਾਲਾ ਹੱਥਾਂ ਵਿਚ ਦੱਸ ਦੱਸ,
ਅੰਦਰੋ ਅੰਦਰ, ਅੰਦਰਖਾਨੇ ਛੁਰੀਆਂ ਹੰਕਾਰ ਦੀਆਂ
ਨੂੰ ਕਰਨਾ ਤੇਜ,
ਇਹ ਕੀ ਗੱਲ ਹੈ ?
ਇਸ ਵਿਚ ਜੀਵਣ ਦਾ ਕੀ ਅਸਰਾਰ ਹੈ ?
… … …
… … …
ਚੜ੍ਹੀ ਸੁਰਤਿ, ਭਰੀ ਸੁਰਤਿ
ਰੰਗੀ ਸੁਰਤਿ, ਸਾਈਂ ਜੁੜੀ ਸੁਰਤਿ,
ਹੈਂ ! ਇਨੂੰ ਮੌਤ ਡਰਾਉਂਦੀ ? ਹੈਂ !!
ਤੇ ਫਿਰ,
ਮੌਤ ਥੀਂ ਬਚਣ ਲਈ :-
ਹੰਕਾਰ ਦੀ ਟੇਕ ਦੀ ਲੋੜ ਇੱਨੂੰ, ਇੱਨੂੰ ?
ਤਲਵਾਰ ਦੀ ਤੇਜ਼ ਧਾਰ ਦੀ ਟੋਲ ਇੱਨੂੰ, ਇੱਨੂੰ ?
ਦੁਨੀਆਂ ਦੀ ਚਿਕੜ ਵਿਚ ਇਸ ਲਈ ਪਨਾਹ
ਦੀ ਤਲਾਸ਼ ?
ਤਖਤਾਂ ਤੇ ਤਾਜਾਂ ਦੀ ਚਮਕ ਵਿਚ ਕੁਛ ਇਸ
ਲਈ ਰੱਖਿਆ ?
ਬੰਦਿਆਂ, ਗੰਦਿਆਂ ਦੇ ਹੜ੍ਹਾਂ ਵਿਚ ਕੁਛ ਦੋਸਤੀ ?

੯੦