ਪੰਨਾ:ਖੁਲ੍ਹੇ ਘੁੰਡ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਨੀਆਂ ਦੀਆਂ ਧੜੇ ਬੰਦੀਆਂ ਦੀ ਲੋੜ ਇੱਨੂੰ
ਇੱਨੂੰ ?
ਭੁੱਖ, ਨੰਗ, ਦੁਖ, ਪੀੜ ਦਾ ਡਰਾਵਾਇਨੂੰ, ਇੱਨੂੰ ?
ਓਏ, ਖੁਲ੍ਹੇ ਘੁੰਡ, ਖੋਹਲ ਘੁੰਡ ਸੁਣ ਤੂੰ,
ਸੁਰਤਿ ਭਰੀ ਅੱਲ੍ਹਾ ਆਪ ਹੈ !
ਖੁਦਾ ਹੈ, ਖ਼ਾਲਕ ਹੈ, ਕਰਤਾਰ ਹੈ,
ਸੁਰਤਿ ਜੁੜੀ ਆਪ ਹੈ !
ਤਲਵਾਰ ਤੇ ਅੱਗ ਕਿੱਨੂੰ ਦੱਸਣੀ,
ਭੁੱਖ, ਨੰਗ, ਗੁਲਾਮੀ ਇੱਨੂੰ ਕਿੱਥੇ ਹੈ ?
ਜਾਨ ਜਿੱਥੂੰ ਆਈ ਸਾਰੀ
ਇਹ ਓਹ ਹੈ ! ਇਹ ਓਹ ਹੈ !!
… … …
… … …
ਕੋਈ ਲਾਲਚ ਨਾਂਹ,
ਕੋਈ ਕਾਂਪ ਨਾਂਹ,
ਕੋਈ ਭੈ ਨਾਂਹ,
ਰੱਜੀ ਸੁਰਤਿ ਖਾਉਂਦੀ,
ਨ ਦੇਣ ਦੀ ਇਹਨੂੰ ਵਿਹਲ ਹੈ,
ਰੱਬ ਨੂੰ ਪਛਾਣਦੀ,
ਰੱਬ ਹੈ !!

੯.

ਤ੍ਰੈ ਲੋਕੀ ਨਸ਼ਟ ਸਾਹਮਣੇ ਹੋਵੇ !
ਸੁਰਤਿ ਟਿਕੀ ਕਾਂਪ ਨਹੀਂ ਖਾਉਂਦੀ,


੯੧