ਪੰਨਾ:ਖੁਲ੍ਹੇ ਘੁੰਡ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਕ, ਟਕ, ਠਕ, ਠਕ,
ਬੁੱਤਸ਼ਾਲਾ ਗੂੰਜੇ,
ਦਂਮ ਬਦਂਮ ਵਾਹਿਗੁਰੂ,
ਘੜਨਹਾਰ ਘੜੇ ਮਿੱਟੀ ਪਲਾਸਟਿਕ (ਮੋਮੀ)-ਸਬ ਆਦਮੀ,
ਆਕਾਸ਼ ਭਰੇ ਰੋਮ ਰੋਮ ਗੀਤ ਨਾਲ,
ਹੱਥ ਚੱਲੇ ਛਾਤੀਆਂ ਤੇ, ਦਿਲਾਂ ਤੇ,
ਦਿਮਾਗਾਂ ਤੇ ਘੜਦਾ ਕਰਤਾਰ ਦਾ,
ਕਰਤਾਰ ਦੇ ਹਥੌੜੇ ਦੀ ਆਵਾਜ਼ ਆਵੇ,
ਰੋਮ, ਰੋਮ ਵਸੇ ਪਿਆਰ, ਹੋਣ-ਸਬ ਆਦਮੀ,
ਭੂਗੋਲ ਭਰੇ, ਹਵਾ ਭਰੇ,
ਆਕਾਸ਼ ਭਰੇ, ਹਨੇਰਾ ਤੇ
ਪ੍ਰਕਾਸ਼ ਭਰੇ-ਨੂਰ, ਨੂਰ–ਸਬ ਆਦਮੀ,
ਰੱਬ ਛਿਪੇ ਲੁਕੇ ਅੰਦਰ ਸਬ ਦੇ,
ਜਾਦੂ ਜਿਹੇ ਬੁੱਤ ਸਾਰੇ,
ਹਿੱਲਣ, ਜੁੱਲਣ,
ਇਨ੍ਹਾਂ ਦੇ ਨਵੇਂ ਘੜੇ ਹੇਠ ਹੱਸਣ,
ਬੋਲਣ ਤੇ ਹਾਸੇ, ਤੇ ਬੋਲ ਭਰਨ
ਸਾਰੀ ਵਿਹਲ ਨੂੰ,
ਰਹੇ ਨ ਖਾਲੀ ਥਾਂ ਕੋਈ,
ਥਾਂ, ਥਾਂ, ਦਿਲ, ਦਿਲ,
ਜਾਨ, ਜਾਨ, ਦਂਮ, ਦਂਮ, ਸਰੂਰ, ਸਰੂਰ-ਸਬ ਆਦਮੀ !!

੯੫