ਪੰਨਾ:ਖੁਲ੍ਹੇ ਲੇਖ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੪ )

ਜਿਹੇ ਵੱਡੇ ਸਵਾਲਾਂ ਤੇ ਗੱਲ ਕਰਨ ਦਾ ਹੀਯਾ ਹੀ ਕੀਕਰ ਕਰਦਾ ਹੈ? ਨਿਤਾ, ਮਿੱਠਾ ਬੋਲਣਾ ਤੇ ਅਦਬ ਉਸ , ਵਿੱਚ ਦੇਵਤਿਆਂ ਵਰਗਾ ਹੈ। ਉਸਦਾ ਪਰਛਾਵਾਂ ਕੋਈ ਨਹੀਂ, ਤੇ ਉਹਦਾ ਪਿਆਰ ਬਿੱਛਾਂ, ਫੁੱਲਾਂ ਨਾਲ ਤੀਬਰ ਇਸ਼ਕ ਦੇ ਦਰਜੇ ਤਕ ਸਹਿਜ ਸੁਭਾ ਅੱਪੜਿਆ ਹੋਇਆ ਹ | ਕਈ ਸਵਾਣੀ ਘਰ ਵਿੱਚ ਫੁੱਲਾਂ ਬਿਨਾ ਜੀ ਨਹੀਂ ਸਕਦੀ। ਜਾਪਾਨ ਵਿੱਚੋਂ ਜੇ ਸਾਰੇ ਫੁੱਲ ਪਦਮ ਤੇ ਚੈਰੀ ਉਡਾ ਦਿੱਤੇ ਜਾਣ, ਤਦ ਮੇਰਾ ਖਿਆਲ ਹੈ ਜਾਪਾਨੀ ਕੌਮ ਮਰ ਜਾਏਗੀ। ਕੌਮ ਦੀ ਜਿੰਦ ਫੁੱਲਾਂ ਵਿਚ ਹੈ, ਉਨਾਂ ਦੇ ਪਰਬਤ ਉਨਾਂ ਨੂੰ ਆਪੇ ਵਾਂਗ ਪਿਆਰੇ ਹਨ, ਫੁਜੀਯਾਮਾ ਦੀ ਬਰਫਾਨੀ ਤੇ ਦਿਵਰ ਚੋਟੀ ਜਾਪਾਨੀਆਂ ਦੇ ਪੱਖਿਆਂ ਉੱਪਰ ਹਰ ਇਕ ਦੇ ਹੱਥ ਵਿੱਚ ਹੈ, ਦਿਲ ਵਿੱਚ ਹੈ, ਜਾਪਾਨ ਦੇ ਸਮੁੰਦ ਤੇ ਕਿਸ਼ਤੀਆਂ ਉਨ੍ਹਾਂ ਆਪਣੀ ਸੁਰਤੀ ਵਿਚ ਇਸ ਧਿਆਨ ਨਾਲ ਬੰਨੀਆਂ ਹੋਈਆਂ ਹਨ ਕਿ ਅਜ ਕਲ ਜਿੱਥੇ ਜਾਪਾਨ ਦਾ ਨਾਮ ਜਾਂਦਾ ਹੈ, ਉੱਥੇ ਉਨਾਂ ਦੇ ਸਮੁੰਦਰ ਤੇ ਕਿਸ਼ਤੀਆਂ ਦੇ ਝਾਕੇ ਸੋਹਣੀਆਂ ਤਸਵੀਰਾਂ ਵਿੱਚ ਲਹਿਰ ਦੇ ਪਹਿਲਾਂ ਅੱਪੜਦੇ ਹਨ। ਆਪ ਦੇ ਪੰਛੀ ਆਪ ਦੇ ਮਨ ਵਿੱਚ ਫਿਰਦੇ ਹਨ, ਉਨਾਂ ਦੇ ਰੰਗਾਂ ਦੀ ਉਲਾਰ, ਉਨਾਂ ਦਾ ਇਲਾਹੀ ਰਾਗ, ਆਪ ਮੂਰਤੀ-ਮਾਨ ਕਰਕੇ ਸਿੱਧੇ ਸਾਦੇ ਖਿੱਚੇ ਚਿਤਾਂ ਨੂੰ ਜਾਨ ਪਾ ਦਿੰਦੇ ਹਨ॥

ਹੱਥ ਕੋਈ ਵੇਹਲਾ ਨਹੀਂ ਰਹਿੰਦਾ। ਬਤਖਾਂ ਪਾਣੀਆਂ