ਪੰਨਾ:ਖੁਲ੍ਹੇ ਲੇਖ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੭ )

, ਸੁਗੰਧਿਤ ਸਾਸ ਕਿਧਰੇ ਆਣ ਲਗਦਾ ਹੈ, ਕਰਾਮਾਤ ਵਾਂਗੂ ਇਕ ਦਮਬਦਮ ਵਿੱਚ ਸਾਰਾ ਖਿੜਿਆ ਫੁੱਲ ਬਣ ਪ੍ਰਕਾਸ਼ਦੀ ਹੈ। ਗੁਲਾਬ ਦੀ ਡੋਡੀ ਦੀ ਨੀਂਦਰ ਯੋਗ ਦੀ ਨੀਂਦਰ ਹੈ| ਗੁਲਾਬ ਦੀ ਡੋਡੀ ਸੱਚੀ ਸਮਾਧੀ ਵਿਚ ਹੈ। ਜੀਵਨ ਚੱਪ ਹੈ ਠੀਕ ਉਸੀ ਤਰਾਂ ਜਾਪਾਨ ਆਪਣੇ ਅੰਦਰ ਹੀ ਬੁਧ ਦੇਵ ਦੇ ਨਿਰਵਾਨ ਤੇ ਨਿਰਵਾਨ ਦੀ ਸਮਾਧੀ ਦੇ ਅਨੰਦ ਨੂੰ ਜਰਦਾ ਰਿਹਾ ਤੇ ਜਦ ਬਾਹਰ ਆਇਆ ਤਾਂ ਸਾਰਾ ਜਾਪਾਨ ਮੰਦਰਾਂ, ਬੰਧ ਦੇ ਸੋਹਣੇ ਬੁਤਾਂ, ਆਪਣੀ ਰਸਿਕ ਕਿਰਤ ਦੀਆਂ ਅਨੇਕ ਗੁਲਕਾਰੀਆਂ, ਆਪਣੇ ਬਣਾਏ ਨੰਦਨ ਬਾਗ,ਆਪਣੇ ਸਜਾਏ ਬਣ, ਸਾਰੇ ਇਕਸਹਸ ਦਲ ਕੰਵਲ ਵਾਂਗ ਖਿੜਿਆ ਦਿੱਸਿਆ।| ਆਪ ਦੇ ਬਾਗਾਂ ਵਿੱਚ ਸਦੀਆਂ ਦੇ ਭਾਵ ਨਾਲ ਧਤੇ ਪਿਆਰ| ਕਾਂਬਿਆਂ ਨਾਲ ਪੱਬਰ ਦੀਆਂ ਪੌੜੀਆਂ ਬਣਾ ਰੱਖੀਆਂ ਹਨ ਤੇਉਨਾਂ ਦੇ ਸਾਹਮਣੇ ਸੇਧ ਵਿੱਚ ਪੱਥਰਾਂ ਦਾ ਰਾਹ ਬਣਾਇਆ ਹੈ 'ਤੇ ਰਾਹ ਦੇ ਦੋਵੇਂ ਪਾਸੇ ਪੱਥਰਾਂ ਦੀਆਂ ਲਾਲਟੈਨਾਂ, ਪੱਥਰ ਦੇ

ਥੰਮਾਂ ਤੇ ਰੱਖੀਆਂ ਹਨ। ਸਦੀਆਂ ਥੀ ਬਣੀਆਂ ਹਨ, ਸਦੀਆਂ| ਥੀਂ ਉਸ ਉੱਪਰ ਬੁੱਧ ਦੇ ਪਿਆਰੇ ਭਗਤ ਸਦਾ ਟੁਰਦੇ ਰਹੇ ਹਨ, ਪੌੜੀਆਂ ਚੜਦੇ ਰਹੇ ਹਨ, ਜਾ ਕਿੱਥੇ ਰਹੇ ਹਨ, ਜਿੱਥੇ . ਯਾਤ ਜਾਂਦੇ ਹਨ, ਇਹ ਪੌੜੀਆਂ ਚੜ੍ਹਨਾ ਹੀ ਧਰਮ ਹੈ ਕਿਦਰੇ ਨੂੰ ਆਪਣਾ ਹੀ ਰਸ ਦਾ ਇਤਜਾਰ ਹੈ ਸੱਦਯਾਂ ਚੈਰੀ ਦੇ ਫੁੱਲ ਦੀਆਂ ਪੰਖੜੀਆਂ ਨੂੰ ਬਸੰਤ-ਹਵਾਵਾਂ ਉਨ੍ਹਾਂ ਰਾਹਾਂ