( ੯੨ )
ਆਦਿ ਦੀ ਉਪਜਾਊ ਹੈ। ਤਿਵੇਂ ਮਨੁੱਖ ਵੀ ਕੁਦਰਤ ਵਾਂਗ ਕਰਤਾਰੀ ਤੇ ਉਪਜਾਉ ਹੋਣ ਬਿਨਾ ਰਹਿ ਨਹੀਂ ਸੱਕਦਾ। ਆਰਟ ਕਈਤਰਾਂ ਦੀ ਰਸਿਕ ਕਿਰਤ ਹੈ, ਜਿਵੇਂ ਪਰਬਤਾਂ ਥੀਰਵਾਨਾ ਹੋਇਆ ਦਰਿਯਾ ਬਾਗਾਂ ਵਿੱਚ ਫੁੱਲ ਤੇ ਫਲ ਉਪਜਾਊ ਹੈ ਤਿਵੇਂ ਇਹ ਦਿਵਰ ਇਨਸਾਨੀਅਤ ਦਾ ਦਰਿਯਾ ਜਦ ਕੌਮਾਂ ਦੇ ਦਿਲਾਂ ਵਿੱਚੋਂ ਉਨਾਂ ਦੀ ਤੀਬਰ ਸੰਗਮ ਦੇ ਦੀਵਾਰਾਂ ਤੇ ਦਰਵਾਜਿਆਂ ਦੇ ਕੁਫਲ ਤੋੜ ਕੇ ਬਾਹਰ ਨਿਕਲਦਾ ਹੈ, ਤਦ ਰਸਿਕ ਕਿਰਤ ਦੀਆਂ ਅਨੇਕ ਤੇ ਸਮੂਹੀ ਕਰਾਮਾਤਾਂ ਵਿੱਚ ਬਦਲਦਾ ਹੈ ਪਰ ਕੇਵਲ ਉਸ ਹਾਲਤ ਵਿੱਚ ਜਦ ਭਗਤੀ ਧਯਾਨੀ ਹੋਵੇ, ਸਮਾਧੀ ਸ਼ਖਸੀ ਹੋਵੇ, ਪਿਆਰ ਕਿਸੀ ਆਦਰਸ਼ ਮਨੁੱਖ ਦਾ ਹੋਵੇ ।ਜਿਸ ਤਰਾਂ ਬੁੱਧ ਮਤ ਵਿੱਚ ਬੁੱਧ ਜੀ ਦਾ, ਜਿਸ ਤਰਾਂ ਈਸਾਈ ਮਤ ਵਿਚ ਈਸਾ ਜੀ ਦਾ, ਤੇ ਸਿੱਖ ਮਤ ਵਿਚ ਗੁਰੂ ਸਾਹਿਬਾਨ ਦਾ, ਬਿਨਾ ਇਸ ਉੱਚੀ ਦਿਵਸ, ਗੁਰਮੁਖ ਦੀ ਪੂਜਾ ਦੇ ਧਨ ਦੇ ਸਿਮਰਣ ਦੇ ਨਾਮ ਦੇ ਆਰਟ ਨਹੀਂ ਉਪਜਦਾ। ਨਿਰਗੁਣ ਬ੍ਰਹਮ ਦਾ ਧਯਾਨ ਜਿਸ ਤਰਾਂ ਦੇ ਪੁਰਾਣੇ ਬ੍ਰਾਹਮਣਾਂ ਨੇ ਚਲਾਇਆ ਸ਼ਯ ਦਾ ਧਯਾਨ ਹੈ ਉੱਥੇ ਨਾਮਰੂਪ ਮਿਥਯਾ ਹੋਇਆ, ਓਥੇ ਦੇਵੀ ਦੇਵਤਾ ਸੋਹਣਾ ਕੋਝਾ ਹੋਇਆ ਹੀ ਕੋਈ ਨਾ, ਓਥੇ ਆਰਟ ਨਹੀਂ ਉਪਜਦਾ, ਨਾ ਕਿਰਤ ਉਪਜਦੀ ਹੈ, ਓਥੇ ਆਲਸ, ਮੌਤ ਤੇ ਅਪੇਖਯਾ ਆਦਿ ਸ਼ਖਸੀ ਔਗੁਣ ਤੇ ਕੌਮੀ ਮੌਤ ਆਉਂਦੀਹੈ। ਬਾਹਮਣਾਂ ਦੇ ਨਿਰਗੁਣ ਬ੍ਰਹਮ ਦੇ ਫਿਲਾਸਫੀ ਦੇ ਚਿੰਤਨ