ਪੰਨਾ:ਖੁਲ੍ਹੇ ਲੇਖ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੯੯ )

ਵਿੱਚ ਇਕ ਗੁਜਰ ਗਈ ਸ਼ਾਨ ਨੂੰ ਟੋਲਦੇ ਹਾਂ ਯਾ ਇਲੋਰਾ ਦੇ ਦੁਖਿਤ ਬੁੱਤਾਂ ਵਿੱਚ, ਯਾ ਪਹਾੜਾਂ ਵਿੱਚ ਉੱਕਰੇ ਔੜੀਸਾ ਦੇ ਚਿੱਤ੍ਰਾਂ ਦੀਆਂ ਚੁੱਪ ਆਹਾਂ ਵਿੱਚ, ਤੇ ਯਾਹਵਸ ਨਾਲ ਅਸੀ ਪੁਰਾਣੇ ਆਰਟ ਨੂੰ ਹਿੰਦੁਸਤਾਨ ਦੇ ਇਕ ਸੋਹਣੇ ਘਰੋਗੀ ਜੀਵਨ ਵਿੱਚ ਚਮਕਦੇ ਬਰਤਨਾਂ ਦੇ ਰੂਪਾਂ ਵਿੱਚ ਜਿਨ੍ਹਾਂ ਵਿੱਚ ਸੁਹੱਪਣ ਉਦਾਸੀਨ ਵੈਰਾਗੀ ਹੋਕੇ ਮਜ਼੍ਹਬ ਨਾਲ ਆਲਿੰਗਣ ਕਰ ਰਹੀ ਹੈ, ਵੇਖਦੇ ਹਾਂ ॥

ਕੁਛ ਬਾਕੀ ਨਹੀਂ ਰਿਹਾ। ਬ੍ਰਾਹਮਣਾਂ ਨੇ ਅੰਦਰੋਂ ਧਿੱਕਾ ਦਿੱਤਾ ਤੇ ਬਾਹਰ ਵੀ ਆਏ ਵੰਡਾਲਾਂ ਨੇ ਸਾਨੂੰ ਬਾਹਰੋਂ ਮਾਰਿਆ,ਇਸ ਪਛੇਕੜ ਨੂੰ ਕਾਇਮ ਕਰਦੇ ਹੋਏ ਏਸ਼ੀਆ ਦੇ ਆਰਟ ਨੂੰ ਉਕਾਕੁਰਾ ਸੋਹਣੇ ਅੱਖਰਾਂ ਵਿੱਚ ਇਉਂ ਦੱਸਦਾ ਹੈ:-

"ਆਰਟ ਇਉਂ ਮਜ਼੍ਹਬ ਦਾ ਇਕ ਘੜੀ ਦੀ ਘੜੀ ਦਾ ਸਾਹ ਲੈਣਾ ਹੈ, ਯਾ ਉਹ ਖਿਣ ਹੈ ਜਿਸ ਵਿੱਚ ਪ੍ਰੀਤ ਅੱਧੀ ਬੇਹੋਸ਼ ਜਿਹੀ ਅਨੰਤ ਦੇ ਭਾਲ ਦੀ ਯਾਤ੍ਰਾ ਵਿੱਚ ਜਾਂਦੀ ਠਹਿਰ ਜਾਂਦੀ ਹੈ ਤੇ ਬੜੀ ਮਾਮਤਾ ਨਾਲ ਮੁਕ ਚੁਕੇ ਪਿੱਛੇ ਨੂੰ ਵੇਖਦੀ ਹੈ ਤੇ ਧੁੰਧਲੇ ਜਿਹੇ ਅਗੇ ਨੂੰ ਲੋਚਦੀ ਹੈ ਦਿੱਸਣ ਵਾਲੇ ਦਿਸਦੇ-ਕਿਸੇ ਅਣਖੁਲ੍ਹੇ ਜਿਹੇ ਰਾਜ਼ ਦੇ ਇਸ਼ਾਰੇ ਮਾਤ ਦਾ ਸੁਫਨਾ ਇਸ ਥੀਂ ਵਧ ਕੋਈ ਠੋਸ ਚੀਜ ਨਾਂਹ, ਪਰ ਰੂਹ ਦੇ ਹੋਣ ਦਾ ਪੂਰਾ ਇਸ਼ਾਰਾ, ਇਸ ਉੱਚੇ ਸੱਚ ਦੀ ਉੱਤਮਤਾ ਥੀ ਘਟ ਨਾਂਹ" ॥