ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੦੦ )
ਫਿਰ ਆਪ ਜੋਸ਼ ਵਿੱਚ ਆਏ ਲਿਖਦੇ ਹਨ:-
"ਕੁਦਰਤ ਦੇ ਉਹ ਕਾਵਯ ਟੁਕੜੇ ਜਿਥੇ ਉਹ ਆਪਣਾ "ਆਤਮ-ਸੁਹਣ੫ ਰਾਗ ਗਾਂਦੀ ਹੈ, ਕਾਲੇ ਬੱਦਲ ਵਿਚ ਸੁਤੇ ਬਿਜਲੀਦੇਸ਼ਰਾਰੇ ,ਦਿਉਦਾਰਾਂ ਤੇ ਚਲਾਂ ਦੇ ਜੰਗਲਾਂਦੀਬਲਵਾਨਚੁੱਪ, ਤਲਵਾਰ ਦੀ ਉਹਨਾਕੰਪਾਯਮਾਨ ਸਤੋਗੁਣਤਾ, ਕਾਲੇ ਪਏ ਪਾਣੀਆਂ ਵਿੱਚ ਉੱਠਦੇ ਕੰਵਲ ਫੁਲ ਦੀ ਉਹ ਪ੍ਰਿਭ ਜੋਤ ਪਵਿਤ੍ਰਤਾ, ਉਹ ਪਦਮ ਦੇ ਫੁੱਲਾਂ ਦਾ ਤਾਰਿਆਂ ਵਾਲਾ ਸ੍ਵਾਸ, ਕੰਵਾਰੀ ਕੰਨਯਾ ਦੇ ਕੰਵਾਰੀ ਪੋਸ਼ਾਕਾਂ ਉੱਪਰ ਉਹ ਪੰਜਯ ਪੁੱਛੇ ਜਾਣ ਦੇਣ ਵਾਲੀ ਬਹਾਦਰੀ ਦੇ ਬੇਗੁਨਾਹ ਖੂਨ ਦੇ ਦਾਗ, ਵੀਰ ਵਰਿਯਾਮ ਪੁਰਸ਼ ਦੇ ਆਪਣੀ ਬੁੱਢੀ ਉਮਰ ਵਿੱਚ ਕੇਰੇ ਅੱਬਰੂ, ਜੰਗ ਦੇ ਮਿਲਵੇਂ ਦਰਦ ਤੇ ਡਰ, ਕਿਸੀ ਵੱਡੀ ਸ਼ਾਨ ਦੀ ਢਹਣ ਵੇਲੇ ਦੀ ਫਿਕੀ ਪੈਂਦੀ ਰੋਸ਼ਨ-ਇਹ ਸਭ ਆਰਟਿਸਟ ਦੀ ਸੁਰਤਿ ਦੀ ਚਿੰਨ੍ਹ ਤੇ ਅੰਦਾਜ਼ ਹਨ, ਜਿਨ੍ਹਾਂ ਵਿਚ ਰਸਿਕ ਕਰਤਾਰ ਦੀ ਸੁਰਤਿ ਪਹਿਲਾਂ ਚੁੱਭੀ ਮਾਰ ਕੇ ਫਿਰ ਉੱਪਰ ਆਉਂਦੀ ਹੈ ਤੇ ਆਪਣੇ ਦਰਸ਼ਨ ਕਰਾਣ ਵਾਲੇ ਹੱਥਾਂ ਨਾਲ ਉਸ ਪਚਦੇ ਨੂੰ ਪਰੇ ਕਰਦੀ ਹੈ, ਜਿਸ ਪਰਦੇ ਵਿੱਚ ਜਗਤ ਦਾ ਰੁਹ ਛੁਪਿਆ ਹੋਇਆ ਹੈ"॥