ਪੰਨਾ:ਖੁਲ੍ਹੇ ਲੇਖ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ )

ਉਨ੍ਹਾਂ ਦੇ ਜ਼ੁਲਮ ਕਰਨ ਦੀ ਭੁੱਖ ਹੈ, ਤਿਵੇਂ ਇਨ੍ਹਾਂ ਨੂੰ ਚਲਾਣ, ਵਾਲੀ ਨਿਰੋਲ ਇਕ ਮਨੁੱਖੀ ਅਣਖ ਹੈ, ਜੋ ਆਪਣੇ ਬੇਆਸਰੇ ਪਰੀਵਾਰ ਨੂੰ ਆਸਰਾ ਦਿੰਦੀ ਹੈ ਤੇ ਉਨ੍ਹਾਂ ਦੇ ਡੂੰਘੇ॥ ਪਿਆਰ ਵਿੱਚ ਤੇ ਇਕ ਆਹਲਾ ਜੋਸ਼ ਵਿੱਚ ਆਪਣੀ ਜਾਨ ਉੱਪਰ ਖੇਡ ਜਾਂਦੀ ਹੈ। ਇਉਂ ਜਾਨ ਦੇ ਦੇਣਾ ਜਾਨ ਦੀ ਸਬ ਥੀਂ ਵੱਡੀ ਰਛਾ ਹੈ॥

 ਪਰ ਕੀ ਜ਼ੁਲਮ ਕਰਨ ਦੀ ਭੁੱਖ ਵਾਸਤੇ ਜ਼ਾਲਮਾਂ ਦਾ ਇਕੱਠਾ ਹੋ ਦੁਜਿਆਂ ਦੇ ਮੁਲਕ ਤੇ ਘਰ ਸਾਂਭਣ ਤੇ ਲੁੱਟਣ ਦੇ ਰਾਜਸੀ ਇਕੱਠ, ਤੇ ਕੀ ਅੱਗੋਂ ਵਤਨ ਪਰ ਪਰਵਾਨੇ ਵਾਂਗ ਸ਼ਹੀਦ ਹੋ ਜਾਣ ਵਾਲੇ ਪਿਆਰ ਦੇ ਕੁੱਠੇ ਲੋਕੀ-ਦੋਵੇਂ ਤਦ ਹੀ ਮੁਮਕਿਨ ਹਨ-ਜਦ ਜੀਵਨ ਦੀਆਂ ਤੈਹਾਂ ਵਿੱਚ ਦੁਖ,ਦਰਦ ਦੀ ਅਸਲੀਅਤ ਵਿੱਚ ਕੋਈ ਰਹਿੰਦਾ ਹੋਵੇ, ਇਨਾਂ ਜ਼ਾਲਮਾਂ ਦੀਆਂ ਕੁੜੀਆਂ ਚਟਾਨ ਵਰਗੀਆਂ ਸ਼ਰਤਾਂ ਵੀ ਖੰਡਾ ਪਕੜ ਕੇ ਬੜੇ ਵਿਕਾਸ਼ ਵਿੱਚ ਆਉਂਦੀਆਂ ਹਨ, ਜੀਵਨ ਖੇਤ ਵਿੱਚ ਇਕ ਤਰਾਂ ਦੀ ਖੇਡ ਕਰਦੀਆਂ ਹਨ, ਦੁਖ ਸਹਿੰਦੀਆਂ ਹਨ, ਮੌਤ ਝਾਗਦੀਆਂ ਹਨ,ਸਭਕੁਛ ਆਪਣੇ ਸਿਰੜ ਉੱਪਰ ਵਾਰਦਿੰਦੀਆਂ ਹਨ,ਇਕ ਔਗਣ ਕਰਕੇ ਅਨੇਕ ਗੁਣਾਂ ਨੂੰ ਆਪਣੇ ਵਿੱਚ ਲਿਆਉਂਦੀਆਂ ਹਨ ਅਰ ਉਸਔਗਣ ਦਾ ਪਿੱਛਾ ਅਨੇਕ ਨੇਕੀਆਂ ਨੂੰ ਸਾਧ ਕੇ ਕਰੀ ਜਾਂਦੀਆਂ ਹਨ, ਉਨਾਂ ਦਾ ਵੀ ਇਸ ਕਰਕੇ ਇਕ ਪਾਸੇ ਦਾ ਮਨੁੱਖੀ ਆਚਰਣ ਪੈਦਾ ਹੋ ਜਾਂਦਾ ਹੈ, ਤੇ ਜੇਹੜ