ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{{center|( ੧੦੭ )}ਹੈ,ਤੇ ਸਾਥੀ ਚੰਮ-ਖੁਸ਼ੀ ਦਾ ਨਾ ਹੋਵੇ, ਸਾਬੀ ਇਕ ਦੂਜੇ ਦੇ . ਦੁੱਖ ਦਾ ਹੋਵੇ । ਜਿੰਦਗੀ ਇਕ ਸਾਂਝੀ ਦੁਖ ਤੇ ਦਰਦ ਹੈ 'ਤੇ ਉਸ ਦਰਦ ਵਿੱਚ ਇਕ ਖਤਾ ਹੈ, ਇਕ ਦੂਜੇ ਦੀ ਬਾਂਹ ਫੜਨੀ ਹੈ, ਇਸ ਦਰਦ ਵਿੱਚ ਇਕ ਦੁਜੇ ਪਾਸੋਂ ਸਾਨੂੰ ਸੁਖ ਦੀ ਕੀ ਆਸ ਹੋ ਸਕਦੀ ਹੈ ? ਮਿਲ ਬੈਠਣ ਦੀ ਘੜੀ ਦੀ ਘੜੀ ਖਸ਼ ਇਕ ਅਚੰਭਾ ਹੈ, ਇੱਥੇ ਤਾਂ ਦਰਦੀਣ, ਦਰਦ ਪੀਣ, ਦੁਖ ਸਹਿਣ, ਤੇ ਇਕ ਦੂਜੇ ਦੀ ਬਾਂਹ ਪਕੜਨਾ ਹੀ ਸੱਚ ਹੈ, ਚਮਖੁਸ਼ੀਆਂ ਤਾਂ ਕੂੜ ਹਨ। ਸੋ ਦਰਦ ਦੀਆਂ ਡੂੰਘਿਆਈਆਂ ਵਿੱਚ , ਜਾ ਕੇ ਘਰ ਨੂੰ ਵਤਨ ਸਾਰਾ ਤੇ ਵਤਨ ਸਾਰਾ ਘਰ ਜੇ ਬਣਾ ਈਏ, ਤਦ ਮੌਕੇ ਸਿਰ ਸਮੇਂ ਪਾਕੇ ਕਦੀ ਉਹ ਆਚਰਣ ਆ ( ਸੱਕਦਾ ਹੈ, ਜਿਹੜਾ ਦੇਸ਼ ਨੂੰ ਪਿਆਰ ਕਰਨ ਵਾਲੇ ਜਾਪਾਨਆਂ ਯਾ ਫਰਾਂਸੀਸੀਆਂ ਯਾ ਅੰਗੇਜ਼ਾਂ ਵਿੱਚ ਦਿੱਸਦਾ ਹੈ, ਇਸ ਵਾਸਤੇ ਦੇਸ਼ ਦੇ ਪਿਆਰ ਲਈ ਜ਼ਰੂਰੀ ਹੈ, ਕਿ ਅਸੀ ਆਪਣੇ ਪਹਿਨਣ ਖਾਣ,ਚੰਮ-ਖੁਸ਼ੀ ਖੁਦਗਰਜੀ ਤੋਂ ਉੱਠਕੇ ਜੀਵਨ ਦੇ ਦੁਖ ਤੇ ਦਰਦ ਦੀ ਤਹਿ ਵਿੱਚ ਜੀਵੀਏ। ਗਲਾਂ ਨ ਹੋਵਣ, ਸੱਚਾ ਦਰਦ ਹੋਵੇ, ਜੇ ਸਾਡੀ ਮਾਂ ਭੈਣ ਨੂੰ ਦੇਖ ਹੋਵੇ ਤਦ ਸਾਡੇ ਦਿਲ ਨੂੰ ਕੁਛ ਹੋਵੇ, ਤੇ ਜੇ ਉਨ੍ਹਾਂ ਉੱਪਰ ਕੋਈਬਿਪਆਵੇ ਤਦ ਅਸੀ ਨਾ ਹੋਣਾ ਸਹਿਜ ਸੁਭਾ ਚੁਣੀਏ, ਸਾਡੀ ਚੋਣ ਸਹਿਜ ਸੁਭਾ ਕੁਰਬਾਨੀ ਦੀ ਹੋਵੇ, ਮਰਣ ਵਿੱਚ ਸੁਖ ਦਿੱਸੇ, ਜੀਣ ਵਿੱਚ ਦੁੱਖ ‘ ਮਿਤ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥

                    ਤੁਆ ਬਿਨੁ ਰੋਗੁ ਰਜਾਈਆਂ ਦਾ ਓਢਣ