ਪੰਨਾ:ਖੁਲ੍ਹੇ ਲੇਖ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੯)

ਨੂੰ ਘਾਇਲ ਕਰਦੇ ਜਾਂਦੇ ਹਨ। ਜੀਦਾ ਓਹ ਹੈ, ਜਿਹੜਾ · ਚੰਮ-ਜੀਵਨ ਲਈ ਮਰ ਚੁੱਕਾ ਹੋਵੇ, ਜਿੱਥੇ ਜਿਹੜੀ ਕੋਈ| ਸਾਦਗ ਰਹੀ ਸਹੀ ਸੀ, ਉਹ ਵੀ ਛੱਡ ਕੇ ਘਰ ਬਾਹਰ ਥੀਨਿਕਲ ਚੰਮ ਹੀ ਚੰਮ ਦੀ ਕੂੜ ਨੂੰ ਸੱਚ ਸਮਝ ਚੁੱਕੇ ਹਨ। ਉਨਾਂ ਨੂੰ ਕੀ ਦੇਸ਼ ਭਗਤੀ ਤੇ ਕੌਣ ਸਿਖਾ ਰਿਹਾ ਹੈ? ਦੇਸ਼ ਭਗਤੀ ਦਾ ਬੀਜ ਵੀ ਦਿਲਾਂ ਨੂੰ ਚੀਰ ਕੇ ਅੰਦਰ ਜਾ ਪੈਂਦਾ ਹੈ ਤੇ ਸਦੀਆਂ ਉਸਦੇ ਉੱਗਣ ਨੂੰ ਲੱਗਦੀਆਂ ਹਨ| ਸਦੀਆਂ ਵਧਣ ਨੰਤੇ ਸਦੀਆਂ ਹੀ ਮੜ ਉਖੇੜਣ ਨੂੰ ਲਗਦੀਆਂ ਹਨ। ਨਾ ਸੌਖਾ ਪਿਆਰ ਪੈਂਦਾ ਹੈ, ਨਾ ਸੌਖਾ ਨਿਰਮੂਲ ਹੁੰਦਾ ਹੈ। ਕਹਿੰਦੇ ਹਨ, ਫਰਾਂਸੀਸੀ ਚੰਮ-ਸੱਚ ਨੂੰ ਮੰਨਦੇ ਹਨ, ਪਰ ਇਹ ਕਥਨ ਗਲਤ ਹੈ, ਜੇ ਚੰਮ ਸੱਚ ਨੂੰ ਮੰਨਦੇ ਤਦ ਪਿਛਲੇ ਮਹਾਨ ਯੁੱਧ ਵਿੱਚ ਇੰਨੇ ਛੇਤੀ ਭੋਗ ਬਿਲਾਸ ਦੇ ਬਿਸਤਿਆਂ ਥੀ ਉੱਠਕੇ ਕੀ ਤੀਵੀਂ,ਕੀ ਮਰਦ, ਮੌਤ ਦਾ ਮੂੰਹ ਨਾ ਚੁੰਮਦੇ, ਚੰਮ ਮਤਵਾਲੇ ਤਾਂ ਬਿਸਤਿਆਂ ਵਿੱਚ ਹੀ ਲੇਟੇ ਰਹਿੰਦੇ ਤੇ ਪਰਾਏ ਪੁਤ ਆਕੇ ਉਥੇ ਹੀ ਕੋਹ ਸੁੱਟਦੇ, ਤੇ ਜੇ ਇਹ ਸੱਚ ਹੈ, ਕਿ ਫਰਾਂਸੀ ਚੰਮ-ਸੱਚ ਨੂੰ ਹੁਣ ਮੰਨਦੇ ਹਨ, ਤਦ ਸਦੀਆਂ ਦਾ ਪਲਿਆ ਦੇਸ਼ ਪਿਆਰ ਸਦੀਆਂ ਵਿੱਚ ਹੀ ਜਾ ਕੇ ਮਰੇਗਾ। ਸੋ ਜੇ ਓਹ ਚੰਮ ਸੱਚ ਮੰਨ ਬੈਠੇ ਹਨ, ਤਦ ਉਹ ਪੁਰਾਣਾ ਬਾਪ ਦਾਦੇ ਦਾ ਖਜਾਨਾ ਖਾ ਰਹੇ ਹਨ, ਮੁੱਕਣ ਵਿੱਚ ਸਮਾਂ ਲੱਗੇਗਾ। ਇਉਂ ਜਿਨ੍ਹਾਂ ਫਾਤਹ ਕੌਮਾਂ ਨੇ ਓਹ ਸਦੀਆਂ ਦੇ ਖਜਾਨੇ ਜਮਾ ਕੀਤੇ ਹਨ ਓਹ ਤਾਂ ਚੰਮ-ਸੱਚ ਨੂੰ ਹੀ ਕੁਛ ਸਦੀਆਂ ਮੰਨ ਕੇ ਜੀ