ਪੰਨਾ:ਖੁਲ੍ਹੇ ਲੇਖ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੩ )

ਮਿਲਦਾ, ਤਦ ਮੈਂ ਆਪ ਕਈ ਵੇਰੀ ਤਬ ਇੱਛਾ ਕੀਤੀ ਹੈ, • ਕਿ ਕਾਸ਼ ਗੁਲਾਮੀ ਹੁੰਦੀ ਤੇ ਮੈਂ ਆਪਣੇ ਆਪ ਨੂੰ ਵੇਚ ਕੇ

ਪਿਆਰਿਆਂ ਦੀ ਸੇਵਾ ਕਰ ਸੱਕਦਾ, ਸ਼ਰੀਰ ਦੇ ਮਾਸ ਦਾ ਮੱਲ ਤਾਂ ਪੈਂਦਾ ਜੇ ਮਨ ਦੇ ਗੁਣਾਂ ਦਾ ਗਾਹਕ ਕੋਈ ਨਾ. ਨਿਕਲਿਆ ॥ ਪੁਰਾਣੇ ਜ਼ਮਾਨਿਆਂ ਵਿੱਚ ਜਾਪਾਨ ਦੀਆਂ ਨਾਇਕਾਂ ਨੱਚਣ ਵਾਲੀਆਂ ਬਾਲੀਆਂ ਅਜ ਕਲ ਦੀ ਗੈਸ਼ਾਵਾਂਗ ਨਹੀਂ ਸਨ, ਉਨ੍ਹਾਂ ਦੇ ਦਿਲ ਪੱਥਰ ਨਹੀਂ ਸਨ, ਓਹ ਬੜੀਆਂ ਸੋਹਣੀਆਂ ਹੁੰਦੀਆਂ ਸਨ ਤੇ ਉਨਾਂ ਦੇ ਹੱਥ ਵਿੱਚ ਸੋਨੇ ਦੇ ਪਿਆਲੇ ਹੁੰਦੇ ਸਨ ਤੇ ਉਨ੍ਹਾਂ ਦਾ ਪਹਿਰਾਵਾ ਰੇਸ਼ਮ ਗੋਟੇ ਕਨਾਰੀ ਵਾਲਾ ਸੀ ਤੇ ਬਾਦਸ਼ਾਹ ਤੇ ਸ਼ਾਹਜ਼ਾਦਿਆਂਦੇ ਮਹਿਲਾਂਵਿੱਚ ਓਹ ਤਲਵਾਰ ਨੰਗੀ ਦਾ ਨਾਚ ਕਰਦੀਆਂ ਸਨ, ਤੇ ਉਨ੍ਹਾਂ ਦੀ ਆਵਾਜ਼ ਖਾਸ ਸਾਧਨਾਂ ਨਾਲ ਸ਼ਰਾਬ ਦੀ ਸੁਰਾਹੀ ਦੇ ਕੁਲ ਕੁਲ ਵਾਂਗ ਮਿੱਠੀ ਤੇ ਬਾਰੀਕ ਤੇ ਭਰਵੀਂ ਕੀਤੀ ਜਾਂਦੀ ਸੀ। ਕਹਿੰਦੇ ਹਨ, ਸਿਆਲੇ ਦੀ ਠੰਢ ਵਿੱਚ ਧੁਰ ਛੱਤ ਨਿੱਕੀਆਂ ਨਿੱਕੀਆਂ ੧੨, ੧੩ ਸਾਲਾਂ ਦੀ ਕੁੜੀਆਂ ਨੂੰ ਸਵੇਰ ਸਾਰ ਗਾਣਾ fਸਖਾਇਆ ਜਾਂਦਾ ਸੀ, ਗਾ ਗਾ ਕੇ ਉਨਾਂ ਦੇ ਹੱਥਾਂ ਪੈਰਾਂ ਵਿੱਚੋਂ ਸਰਦੀ ਨਾਲ ਲਹੁ ਫੁੱਟ ਪੈਂਦਾ ਸੀ ਤੇ ਗਲਾ ਬੰਦ ਹੋ ਜਾਂਦਾ ਸੀ, ਤੇ

* ਮੈਂ ਇਹ ਕਹਾਣੀ ਲੈਕਫੈਡੀਓ ਹੈਰਨ ਦੇ ਲੇਖਾਂ ਵਿੱਚੋਂ ਸੰਕਲਿਤ ਕੀਤੀ

ਹੈ-ਪੂਰਣ ਸਿ