(੧੧੫ )
ਥਾਵਾਂ ਤੇ ਏਕਾਂਤਾਂ ਵਿੱਚ ਮੰਦਰ ਬਣੇ ਹਨ। ਹਰ ਥਾਂ ਬੁੱਧ ਦੇ ਬੁੱਤ ਮੰਦ ਮੰਦ ਹੱਸ ਰਹੇ ਹਨ ਤੇ ਅਸੀਸਾਂ ਦੇ ਰਹੇ ਹਨ, ਤਾਂ ਵੀ . ਜਦ ਸਾਡਾ ਨਵਾਂ ਗੱਭਰੂ ਚਿਤਕਾਰ ਯਾਤੇ ਚੜਿਆ ਤੇ ਹੁਣ ਵੀ ਉਸੀ ਤਰਾਂ ਮੁਲਕ ਦੀ ਕਾਂਯਾ ਤੇ ਨਕਸ਼ਾ ਤੇ ਰੰਗ ਓਹੋ ਹੀ ਹੈ। ਇਹ ਨੌਜਵਾਨ ਸੁਖ ਦਾ ਗਲਾ ਨਹੀਂ ਸੀ, ਇਸਨੇ ਸ਼ਰੀਰ ਨੂੰ ਕਮਾਇਆ ਹੋਇਆ ਸੀ ਤੇ ਦੁਖ ਸਹਾਰਣ ਦਾ ਆਦੀ ਸੀ, ਪਰ ਭਾਵੇਂ ਓਹ ਬੜਾ ਚਾਲੜ ਸੀ, ਭਾਵੇਂ ਬੜੀ ਤਤਿਖਯਾ ਵਾਲਾ ਯਾਤਰੂ ਸੀ, ਫਿਰ ਵੀ ਕਦੀ ਕਦਾਂਈ ਕੋਈ ਅੱਗੇ ਨਾ ਡਿੱਠੀ, ਓੜਕ ਇਹੋ ਜਿਹੇ ਸਫਰਾਂ ਵਿੱਚ ਆਣ ਬਣਦੀ ਹੈ। ਸੂਰਜ ਡੁੱਬ ਗਿਆ ਹੈ ਤੇ ਸਾਡਾ ਨੌਜਵਾਨ ਇਕ ਪਹਾੜੀ ਦੀ ਚੋਟੀ ਉੱਪਰ ਆਪਣਾ ਰਾਹ ਤੱਕ ਰਿਹਾ ' ਹੈ, ਪੈਂਡਾ ਘਟ ਕਰਨ ਲਈ ਓਹ ਹਿਨਾਂਹ ਵਾਦੀ ਵਿੱਚ ਜਾ ਕੇ ਦੂਜੀ ਚੋਟੀ ਉੱਪਰ ਚੜਦਾ ਹੈ ਤੇ ਹਨੇਰਾ ਪੈ ਚੁੱਕਾ ਹੈ ਤੇ ਜੰਗਲ ਵਿੱਚ ਉਸ ਨੂੰ ਰਾਹ ਭੁੱਲ ਗਿਆ ਹੈ।ਜਾਂਦਿਆਂ ਜਾਂਦਿਆਂ ਰਾਤ ਵੇਲੇ ਇਕ ਨਦੀ ਮਿਲੀ ਪਰ ਓਹ ਇੰਨੀ ਤੇਜ਼ ਸੀ ਕਿ ਉਸਦੇ ਪਾਰ , ਜਾ ਨਹੀਂ ਸੀ ਸਕਦਾ | ਮੁੜ ਬਿਨਾ ਕਿਸੀ ਰਾਹ ਦੇ ਬੂਟੇ ਬੂਟੀਆਂ ਦੀਆਂ ਜੜਾਂ ਪੱਤੇ ਫੜਦਾ ਇਕ ਪਹਾੜ ਦੀ ਚੋਟੀ ਤੇ ਚੜਿਆ, ਸ਼ਾਇਦ ਕੋਈ ਦੀਵਾ ਦਿੱਸੇ, ਕੋਈ ਸੇਧ ਲੱਭੇ, ਚੰਨ ਸੀ ਨਹੀਂ ਤੇ ਚੀਲਾਂ ਦੇ ਬਿਛਾਂ ਨੇ ਹੋਰ ਵੀ ਹਨੇਰਾ ਕਾਲਾ " ਕਰ ਦਿੱਤਾ ਸੀ। ਹਾਰ ਕੇ ਬਿਛ ਦੇ ਹੇਠ ਰਾਤ ਗੁਜਾਰਨ ਦੀ ਕੀਤੀ, ਬੈਠਾ ਹੀ ਸੀ, ਕਿ ਦੂਰ ਇਕ ਮੱਧਮ ਜਿਹੀ ਪੀਲੀ