ਪੰਨਾ:ਖੁਲ੍ਹੇ ਲੇਖ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੧੯)

ਹਾਂ, ਤੇ ਮੈਂ ਨਿਮਾਣੀ ਇਸ ਕਟੀਆਵਿੱਚ ਮਹਿਮਾਨਾਂ ਦੇ ਸ੍ਵਾਗਤ ਕਰਨ ਦੇ ਅਸਮਰਥ ਹਾਂ ਪਰ ਅਜ ਰਾਤੀ ਮੈਨੂੰ ਨਿਸਚਾ ਹੋ ਗਿਆ ਹੈ, ਕਿ ਆਪ ਲਈ ਇਥੋਂ ਕਿਧਰੇ ਓਧਰ ਜਾਣਾ ਖ਼ਤਰਨਾਕ ਹੈ। ਇਸ ਪਾਸੇ ਕਈ ਇਕ ਕ੍ਰਿਸਾਨ ਰਹਿੰਦੇ ਹਨ ਪਰ ਇਸ ਵਕਤ ਆਪ ਉਨ੍ਹਾਂ ਪਾਸ ਅੱਪਰ ਨਹੀਂ ਸੱਕਦੇ, ਨਾ ਆਪ ਨੂੰ ਬਿਨਾ ਰਾਹ ਦੱਸਣ ਵਾਲੇ ਦੀ ਮਦਦ ਦੇ ਰਸਤਾ ਹੀ ਲੱਭ ਸੱਕਦਾ ਹੈ। ਸੋ ਇਸ ਕਰਕੇ ਮੈਂ ਆਪਨੂੰ ਸ੍ਵਾਗਤ ਕੀਤਾ ਹੈ, ਆਪ ਨੂੰ ਆਰਾਮ ਤਾਂ ਪੂਰਾ ਇਥੇ ਮਿਲ ਨਹੀਂ ਸੱਕਦਾ, ਪਰ ਮੈਂ ਆਪ ਨੂੰ ਇਕ ਬਿਸਤ੍ਰਾਂ ਦੇ ਸੱਕਦੀ ਹਾਂ ਤੇ ਆਪ ਮੇਰੀ ਜਾਚੇ ਭੁੱਖੇ ਭੀ ਹੋ, ਸੋ ਇਹ ਲਵੋ ਨਬਾਤਾਤੀ ਬੁੱਧ ਭਿੱਖਿਆ ਦਾ ਭੁੱਖਣ, ਥੋਹੜਾ ਜਿਹਾ ਹੈ ਸ਼ਾਇਦ ਆਪ ਦਾ ਗੁਜਾਰਾ ਰਾਤ ਲਈ ਮਾੜਾ ਮੋਟਾ ਹੋ ਜਾਏ, ਪਰ ਆਪ ਅਜ ਰਾਤ ਇਥੇ ਹਰ ਤਰਾਂ‘ਜੀ ਆਏ'ਹੋ।।

ਯਾਤਰੂ ਭੁੱਖਾ ਸੀ, ਸਵਾਣੀ ਨੇ ਝਟ ਪਟ ਚੁੱਪ ਚਾਪ ਆਲੂ ਕਚਾਲੂ ਸਾਗ ਆਦਿ ਭੁੰਨ ਭੰਨ ਕੇ ਤੇ ਇਕ ਪਿਆਲਾ ਉਬਲੇ ਚਾਵਲਾਂ ਦਾ ਆਪ ਦੇ ਅੱਗੇ ਧਰਿਆ, ਤੇ ਨਿਮਾਣੀ ਰੋਟੀ ਦੀ ਬੜੀਆਂ ਮਾਫੀਆਂ ਮੰਗੀਆਂ ਪਰ ਫਿਰ ਓਹ ਕੁਛ ਨਾ ਬੋਲੀ ਤੇ ਜਿੰਨਾ ਚਿਰ ਓਹ ਰੋਟੀ ਖਾਂਦਾ ਰਿਹਾ ਓਸਦੇ ਦਿਲ ਵਿੱਚ ਖੋਹ ਪੈਂਦੀ ਸੀ ਕਿ ਹਾਇ ਇਹ ਸਵਾਣੀ ਇੰਨੀ ਚੁੱਪ ਤੇ।ਉਦਾਸ ਕਿਉਂ ਹੈ? ਤੇ ਜਦ ਓਸ ਕੋਈ ਗੱਲ ਪੁੱਛੀ ਇਸ ਕਰਕੇ ਕਿ ਗੱਲ ਬਾਤ ਅਰੰਭ ਹੋਵੇ ਸਵਾਣੀ ਯਾ ਜਰਾਕੁ ਹਸ ਛੱਡਦੀ