(੧੨੧)
ਤੇ ਇਹ ਮੱਛਰਦਾਨੀ ਮੇਰੀ ਆਪਣੀ ਹੈ,ਪਰ ਅਜ ਰਾਤ ਮੈਨੂੰ ਕਈ ਇਕ ਕੰਮ ਕਰਨੇ ਹਨ ਤੇ ਮੈਨੂੰ ਸੌਣ ਲਈ ਕੋਈ ਅਵਸਰ ਨਹੀਂ ਮਿਲੇਗਾ,ਇਸ ਲਈ ਆਪ ਇਨ੍ਹਾਂ ਦੋਹਾਂ ਚੀਜਾਂ ਨੂੰ ਵਰਤ ਸੱਕਦੇ ਹੋ,ਤੇ ਹੁਣ ਮੈਂ ਆਪ ਦੀ ਮਿੰਨਤ ਕਰਦੀ ਹਾ,ਕਿ ਆਪ ਆਰਾਮ ਕਰੋ, ਭਾਵੇਂ ਮੈਂ ਨਿਮਾਣੀ ਪਾਸੋਂ ਆਪ ਨੂੰ ਅਰਾਮ ਦੇਣ ਦੇ ਕਾਫੀ ਸਾਮਾਨ ਪੂਰੇ ਨਹੀਂ ਹੋ ਸੱਕੇ ॥
{{gap} ਪਰ ਨੌਜਵਾਨ ਆਰਟਿਸਟ ਸਮਝ ਗਿਆ ਸੀ,ਕਿ ਉਸ ਅਕੱਲੀ ਸਵਾਣੀ ਪਾਸ ਇਕੋ ਹੀ ਬਿਸਤ੍ਰਾ ਹੈ ਅਰ ਓਹ ਆਪਣਾ ਬਿਸਤ੍ਰਾ ਉਹਨੂੰ ਇਕ ਮੇਹਰਬਾਨੀ ਕਰਕੇ ਦਿੰਦੀ ਹੈ,ਤੇ ਆਪ ਜਗਰਾਤਾ ਕਰਨ ਦਾ ਦਯਾਵਾਨ ਬਹਾਨਾ ਕਰਦੀ ਹੈ । ਇਹ ਦੇਖਕੇ ਓਸ ਕਿਹਾ, “ਜੀ ! ਮੈਂ ਤਾਂ ਭੁੰਞੇ ਹੀ ਸੈਂ ਸਕਦਾ ਹਾਂ ਤੇ ਮੈਨੂੰ ਮੱਛਰਾਂ ਦਾ ਕੋਈ ਡਰ ਨਹੀਂ,ਆਪ ਨੂੰ ਕੀ ਐਸਾ ਕੰਮ ਹੈ ਜੋ ਆਪ ਰਾਤ ਸੌਣਾ ਨਹੀਂ ਚਾਹੁੰਦੇ ? ਮੈਨੂੰ ਆਪਦੀ ਇੰਨੀ ਖੇਚਲ,ਮੇਰੀ ਖਾਤਰ ਕਰਨਾ ਚੰਗਾ ਨਹੀਂ ਲੱਗਦਾ ਤੇ ਮੇਰੇ ਪਰ ਮਿਹਰਬਾਨੀ ਕਰੋ ਤੇ ਮੈਨੂੰ ਭੁੰਞੇ ਹੀ ਪੈ ਜਾਣ ਦਿਓ,ਮੇਰਾ ਰੂਹ ਆਪ ਦੀ ਇੰਨੀ ਦਯਾ ਬਰਦਾਸ਼ਤ ਨਹੀਂ ਕਰ ਸੱਕਦਾ॥"
“ਜੋ ਮੈਂ ਕਹਿੰਦੀ ਹਾਂ, ਓਹ ਆਪ ਨੂੰ ਮੰਨਣਾ ਪਵੇਗਾ, ਦਰ ਹਕੀਕਤ ਮੈਨੂੰ ਕੰਮ ਹੈ ਤੇ ਮੈਂ ਅਜ ਰਾਤ ਨਹੀਂ ਸੈਣਾ"। ਇਹ ਲਫਜ਼ ਇਕ ਵੱਡੀ ਭੈਣ ਦੀ ਹੈਸੀਅਤ ਵਿੱਚ ਐਸੇ