( ੧੨੪)
ਜਾ ਅੱਪੜਿਆ ਤੇ ਝਾਤੀ ਪਾ ਕੇ ਵੇਖਿਆ। ਜੋ ਓਸ ਵੇਖਿਆ ਉਸਨੇ ਓਹਨੂੰ ਬੜਾ ਅਚਰਜ ਕੀਤਾ|
ਕੀ ਸੀ? ਓਹੋ ਹੀ ਪ੍ਰਭਜੋਤ ਸਵਾਣੀ, ਬੜੇ ਹੀ ਸੋਹਣੇ ਗੋਟੇ ਕਨਾਰੀ ਵਾਲੇ ਕੱਪੜੇ ਪਾਏ ਉਸ ਮੰਦਰ ਜਿਹੇ ਅੱਗੇ ਇਕ ਅਚਰਜ ਨਿਤਯ ਕਰ ਰਹੀ ਹੈ। ਓਹ ਸਵਾਣੀ ਆਪ ਇਕ ਅਮੁੱਲ ਨਾਚ ਨੱਚ ਰਹੀ ਹੈ, ਪੁਸ਼ਾਕ ਉਸ ਸਿਹਾਣ ਲਈ ਕਿ ਨਿਤ ਕਰਨ ਵਾਲੀ ਨਾਇਕਾ ਦੀ ਹੀ ਹੈ, ਪਰ ਇਹੋ ਜਿਹੀ ਕੀਮਤੀ ਪੁਸ਼ਾਕ ਓਸ ਅੱਗੇ ਕਦੀ ਨਹੀਂ ਵੇਖੀ ਸੀ, ਤੇ ਬੜੀਆਂ ਨਾਇਕਾਂ ਦੇ ਨਾਚ ਦੇਖੇ ਸਨ ਪਰ ਇਹੋ ਜਿਹਾ ਨਾਨਾਚ, ਨਾ ਰੰਗ, ਨਾ ਰਸ ਕਿਧਰੇ ਵੇਖਿਆ ਸੀ। ਅਜੀਬ ਘੜੀ ਸੀ, ਓਹ ਆਪਣੇ ਨਾਚ ਵਿੱਚ ਲੀਨ ਹੈ ਅਰ ਇਹ ਆਪਣੀ ਅੱਖ ਕਿਧਰੇ ਉੱਪਰ ਉਠਾ ਨਹੀਂ ਸਕਦਾ, ਇਹਦਾ ਰੁਹ ਓਥੇ ਬੱਝ ਗਿਆ। ਪਹਿਲਾਂ ਤਾਂ ਪੁਰਾਣੇ ਜਾਪਾਨ ਦੇ ਵਹਿਮ ਜਿਹੇ ਓਹਨੂੰ ਡਰਾਣ ਲੱਗੇ, ਕਿ ਸ਼ਾਇਦ ਇਹ ਕੋਈ ਭੂਤ ਪ੍ਰੇਤ ਹੀ ਨਾ ਹੋਵੇ, ਪਰ ਬੁੱਧ ਦਾ ਉਹ ਨਿੱਕਾ ਜਿਹਾ ਘਰ ਦਾ ਮੰਦਰ ਵੇਖ ਕੇ ਓਹਨੂੰ ਤਸੱਲੀ ਹੋਈ, ਕਿ ਐਸੀ ਪਾਕ ਹਜ਼ੂਰੀ ਵਿੱਚ ਕੋਈ ਐਰ ਗੈਰ ਆ ਨਹੀਂ ਸੱਕਦਾ। ਨਾਲੇ ਓਹਨੂੰ ਇਹ ਵੀ ਖਿਆਲ ਹੋਇਆ, ਕਿ ਇਹ ਉਸ ਰਾਜ਼ ਨੂੰ ਵੇਖ ਰਿਹਾ ਹੈ ਜਿਹਦੀ ਆਗਿਆ ਨਹੀਂ ਸੀ ਕਿ ਓਹ ਵੇਖੋ, ਪਰ ਉਸਨਾਚ ਤੇ ਰਸ ਤੇ ਚੁੱਪ ਰਾਗ ਦਾ ਅਸਰ ਉਸ ਉੱਪਰ ਹੋਰ ਡੂੰਘਾ! ਹੁੰਦਾ ਗਿਆ ਤੇ ਓਹ ਓਥੋਂ ਹਿੱਲਣ ਜੋਗਾ ਹੀ ਨਾ ਰਿਹਾ,ਓਹ