ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੨੮)

ਮੈਂ ਬਿਨਾ ਬਾਹਲੇ ਖੜਾਕ ਦੇ ਆਰੰਭ ਕੀਤੀ ਸੀ, ਪਰ ਆਪ ਨੂੰ ਵਿਖੇਪਤਾ ਹੋਈ ਹੈ॥”

ਇਉਂ ਮਾਫੀਆਂ ਮੰਗਦਾ ਓਹ ਮਜਬੂਰਨ ਮੁੜ ਕਾਗਜ ਦੀ ਮੱਛਰਦਾਨੀ ਹੇਠ ਜਾ ਲੇਟਿਆ ਤੇ ਖੂਬ ਸੈ ਗਿਆ, ਦਿਨ ਕਾਫੀ ਚੜ੍ਹ ਆਇਆ ਸੀ, ਜਦ ਓਹ ਸਵੇਰੇ ਜਾਗਿਆ, ਜਦ ਉਹ ਉੱਠਿਆ, ਤਾਂ ਜਿਸ ਤਰਾਂ ਰਾਤੀ ਇਕ ਸਾਦਾ ਜਿਹਾ ਭੋਜਨ ਓਸ ਲਈ ਬਣਾਇਆ ਸੀ, ਉਸੀ ਤਰਾਂ ਦਾ ਸਾਦਾ ਭੋਜਨ ਸਵਾਣੀ ਨੇ ਬਣਾਕੇ ਤਿਆਰ ਕੀਤਾ ਸੀ, ਤੇ ਆਪ ਦੇ ਅੱਗੇ ਬੜੀ ਖਾਤਰ ਤੇ ਆਜਜ਼ੀ ਨਾਲ ਰੱਖਿਆ, ਰਾਤੀ ਤਾਂ ਓਹ ਭੁੱਖਾ ਸੀ, ਬਿਨਾ ਸੋਚੇ ਖਾ ਗਿਆ ਸੀ, ਪਰ ਸਵੇਰੇ ਉਸਨੂੰ ਸੋਚ ਆਈ ਕਿ ਸ਼ਾਇਦ ਆਪ ਓਹ ਰਾਤੀਭੁੱਖੀ ਹੀ ਰਹੀ ਹੈ ਤੇ ਹੋਵੇ ਨਾ ਹੋਵੇ, ਕਿ ਹੁਣ ਵੀ ਓਹ ਉਸਦੇ ਹਿੱਸੇ ਨੂੰ ਖਾ ਨਾ ਜਾਵੇ, ਉਸ ਬੜਾ ਥੋੜਾ ਖਾ ਕੇ ਵਿਦਿਆ ਹੋਣ ਦੀ ਕੀਤੀ॥

ਪਰ ਜਦ ਓਸ ਖੀਸੇ ਵਿੱਚ ਹੱਥ ਪਾਏ, ਕਿ ਕੁਛ ਉਸ ਦੀ ਸੇਵਾ ਤੇ ਰੋਟੀ ਆਦਿ ਲਈ ਭੇਟਾ ਕਰ ਜਾਵੇ, ਤਦ ਸਵਾਣੀ ਬੋਲੀ “ਜੋ ਕੁਛ ਮੈਂ ਆਪ ਨੂੰ ਦੇ ਸੱਕਦੀ ਹਾਂ, ਓਹ ਕਿਸੀ ਲਾਇਕ ਨਹੀਂ ਤੇ ਜੋ ਵੀ ਸੀ, ਤਦ ਓਹ ਮੈਂ ਆਪ ਪਰ ਤਰਸ ਖਾ ਕੇ ਕੀਤਾ ਹੈ, ਉਸਦਾ ਮੁੱੱਲ ਦੇਣਾ ਆਪ ਨੂੰ ਉਚਿਤ ਨਹੀਂ। ਸੋ ਮੇਰੀ ਇੰਨੀ ਹੀ ਪ੍ਰਾਰਥਨਾ ਹੈ, ਕਿ ਆਪ ਨੂੰ ਜੋ ਤਕਲੀਫ ਇੱਥੇ ਰਾਤ ਰਹਿਣ ਵਿੱਚ ਹੋਈ ਹੋਵੇ, ਓਹਦੀ ਖਿਮਾ ਬਖਸ਼ਣੀ ਤੇ ਨਿਰਾ ਇਹ ਚੇਤੇ ਰੱਖੋਗੇ, ਕਿ ਆਪ ਨੂੰ ਇਕ ਐਸੀ ਨਿਮਾਣੀ