ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

"ਦੀ ਕੁੱਲੀ ਵਿੱਚ ਰਹਿਣਾ ਪਿਆ, ਤੇ ਮੇਰੇ ਪਾਸ ਸਿਵਾਏ ਪਿਆਰ ਤੇ ਸ਼ੁਭ ਸੰਕਲਪ ਦੇ ਹੋਰ ਦੇਣ ਜੋਗਾ ਕੁਛ ਨਹੀਂ ਸੀ।"ਉਸਨੇ ਫਿਰ ਵੀ ਕੋਸ਼ਿਸ਼ ਕੀਤੀ, ਕਿ ਕੁਛ ਭੇਟ ਓਹ ਦੇ ਸੱਕੇ ਪਰ ਜਦ ਤੱਕਿਆ ਕਿ ਓਹਦੇ ਜਤਨ ਨਾਲ ਉਹਦਾ ਸੋਹਣਾ ਪਰ ਉਦਾਸ ਚਿਹਰਾ ਦੁਖਿਤ ਹੋ ਰਿਹਾ ਹੈ, ਤਦ ਉਸ ਇਹ ਗੱਲ ਛੱਡ ਦਿੱਤੀ ਤੇ ਬੜੇ ਨਰਮ ਦਰਦ ਭਰੇ ਸ਼ਬਦਾਂ ਵਿੱਚ ਵਿਦਾ ਲਈ। ਉਹਦੇ ਦਿਲ ਵਿੱਚ ਉਹਦਾ ਸੁਹਣੱਪ ਤੇ ਓਹਦੀ ਉਦਾਸੀ ਦੋਵੇਂ ਖੁੱੱਭ ਰਹੇ ਸਨ ਤੇ ਉਹਦੇ ਦੁੱਖ ਦੀ ਪੀੜਾ ਉਸ ਨੂੰ ਭੀ ਹੋ ਰਹੀ ਸੀ॥

ਸਵਾਣੀ ਨੇ ਓਹਨੂੰ ਰਾਹ ਦੱਸਿਆ ਤੇ ਬੜਾ ਚਿਰ ਖਲੋ ਕੇ ਦੇਖਦੀ ਰਹੀ, ਜਦ ਤਕ ਪਹਾੜ ਥੀਂਂ ਉਤਰਕੇ ਓਹ ਓਹਲੇ ਨਹੀਂ ਹੋ ਗਿਆ ਸੀ॥

ਇਕ ਘੰਟੇ ਦੇ ਬਾਦ ਉਸਨੂੰ ਓਹ ਸ਼ਾਹ ਰਾਹ-ਜਿਸ ਉੱਪਰ ਓਹ ਕੱਲ ਆ ਰਿਹਾ ਸੀ-ਮਿਲ ਗਿਆ, ਪਰ ਇੱਥੇ ਅੱਪੜਕੇ ਸਖਤ ਮੰਦਾ ਲੱਗਾਸੂ, ਕਿ ਹਾਏ “ਮੈਂ ਆਪਣਾ ਨਾਮ ਭੀ ਉਸਨੂੰ ਦੱਸ ਨਾ ਆਯਾ’’ ਥੋੜਾ ਚਿਰ ਦੋ ਦਿਲੀਆਂ ਵਿੱਚ ਪਿਆ ਰਿਹਾ, ਪਰ ਫਿਰ ਕਹਿਣ ਲੱਗਾ "ਕੀ ਹੋਇਆ, ਮੇਰੇ ਨਾਮ ਦਾ ਕੀ ਪ੍ਰਯੋਜਨ ਹੈ? ਮੈਂ ਤਾਂ ਸਦਾ ਇਉਂ ਹੀ ਗਰੀਬ ਰਹਿਣਾ ਹੈ, ਮੈਂ ਓਹਦੀ ਕੀ ਮਦਦ ਕਰ ਸੱਕਦਾ ਹਾਂ, ਗਰੀਬਾਂ ਦੇ ਨਾਮ ਦੱਸੇ ਨਾ ਦੱਸੇ ਇਕੋ ਗੱਲ ਹੈ", ਇਉਂ ਆਪਣੇ ਮਨ ਦਾ ਸਮਝੌਤਾ ਕਰਕੇ ਰਾਹ ਪੈ ਗਿਆ॥