ਪੰਨਾ:ਖੁਲ੍ਹੇ ਲੇਖ.pdf/146

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




( ੧੩੦ )

ਇਹ ਨੌਜਵਾਨ ਆਰਟਿਸਟ ਸਮਾਂ ਪਾ ਕੇ ਬੜਾ ਵਿਖਯਾਤ ਚਿਤਕਾਰ ਹੋਇਆ ਤੇ ਬਾਦਸ਼ਾਹਾਂ ਦੇ ਸ਼ਹਿਰ ਦਾ . ਨਗੀਨਾ ਸੀ। ਸ਼ਾਹਜ਼ਾਦੇ ਇਕ ਦੂਜੇ ਨਾਲ ਇਸ ਚਿਤਕਾਰ ਨੂੰ ਸਤਿਕਾਰਨ ਤੇ ਵਡਿਆਨ ਵਿੱਚ ਰੀਸ ਕਰਦੇ ਸਨ ਤੇ ਇਸ ਪਾਸ ਧਨ ਅਮੈਣਵਾਂ ਆ ਗਿਆ| ਦਾਰੁਲਖਿਲਾਫੇ ਵਿੱਚਇਕ ਬੜੇ ਆਲੀਸ਼ਾਨ ਮਹਿਲ ਵਿੱਚ ਇਹ ਰਹਿੰਦਾ ਸੀ, ਪਰ ਹੁਣ ਬੜਾ ਹੋ ਚੁੱਕਾ ਸੀ, ਸਾਰੇ ਮੁਲਕ ਦੇ ਨੌਜਵਾਨ ਆਰਟਿਸਟ ਇਸ ਦੇ ਆਕੇ ਸ਼ਾਗਿਰਦ ਬਣਦੇ ਸਨ ਤੇ ਇਸ ਪਾਸ ਰਹਿੰਦੇ ਸਨ, ਤੇ ਇਹਦੇ ਗੁਲਾਮਾਂ ਵਾਂਗ ਇਸਦਾ ਹੁਕਮ ਮੰਨਦੇ ਸਨ, ਸਾਰੀ, ਵਲਾਇਤ ਵਿੱਚ ਬਸ ਇਕ ਇਹ ਅਦੁਤੀ ਚਿਤਕਾਰ ਸੀ॥

{{gap}ਇਕ ਦਿਨ ਇਸਦੇ ਦਰਵਾਜੇ ਤੇ ਇਕ ਬੁੱਢੀ ਜਿਹੀ| ਜਨਾਨੀ ਆਈ ਤੇ ਦੁਰਪਾਲਾਂ ਨੂੰ ਕਹਿਣ ਲੱਗੀ, ਮੈਂ ਚਿੱਤਕਾਰ ਨੂੰ ਮਿਲਣਾ ਹੈ, ਦੂਰਪਾਲਾਂ ਦੇ ਦੇਖਿਆ ਇਕ ਮੰਗਤੀਜਿਹੀ ਛੱਜ ਛੱਜ ਲੀਰਾਂ ਲਮਕਦੀ ਰੁਲਦੀ ਖੁਲਦੀ ਕੋਈ ਹੈ, ਸੋ ਉਨ੍ਹਾਂ ਪ੍ਰਵਾਹ ਨਾ ਕੀਤੀ ਤੇ ਓਹਨੂੰ ਆਖਣ ਲੱਗੇ ਤੂੰ ਕਿਸ ਲਈ ਮਾਲਕ ਨੂੰ ਮਿਲਣਾ ਚਾਹੁੰਦੀ ਹੈ, ਤੇ ਓਹ ਉੱਤਰ ਦਿੰਦੀ ਸੀ “ਮੇਰਾ ਕੰਮ ਆਪ ਨਾਲ ਹੀ ਹੈ, ਤੁਸਾਂਨੂੰ ਦੱਸ ਨਹੀਂ» ਸੱਕਦੀ ਤੇ ਇਉਂ ਓਹ ਓਹਨੂੰ ਟਾਲ ਦਿੰਦੇ ਸਨ ਤੇ ਕਈ ਵੇਰੀਇਹ ਕਹਿਕੇ ਟਾਲ ਦਿੰਦੇ ਸਨ, ਕਿ ਓਹ ਸ਼ਹਿਰ ਵਿੱਚ ਹੀ ਨਹੀਂ, ਬਾਹਰ ਗਿਆ ਹੋਇਆ ਹੈ॥ ਓਹ ਬੁੱਢੀ ਮੁੜ ਆਉਂਦੀ ਸੀ ਤੇ ਹਰ ਵੇਰੀ ਓਹਨੂੰ