ਪੰਨਾ:ਖੁਲ੍ਹੇ ਲੇਖ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੧੩੨ )

ਸੰਕਲਪ ਹੈ ਕਿ ਆਪ ਮੈਨੂੰ ਇਕ ਚਿਤ੍ਰ ਬਣਾ ਦੇਵੋ"। ਉ ਦੀ ਇਸ ਕਾਂਖਯਾ ਉੱਪਰ ਚਿੱਤ੍ਰਕਾਰ ਨੂੰ ਅਚਰਜ ਹੋਇਆ ਤੇ ਉਸ ਨੂੰ ਕਿਹਾ, ਕਿ ਅੰਦਰ ਆ ਜਾਓ ਤੇ ਆਪਣੇ ਨਾਲ ਸਤਿਕਾਰ ਨਾਲ ਲੈ ਗਿਆ। ਬੁੱਢੀ ਨੇ ਬਹਿ ਕੇ, ਸਾਹ ਲੈਕੇ ਓਸ ਆਪਣੇ ਬੱਧੇ ਬੁਚਕੇ ਦੀਆਂ ਗੰਢਾਂ ਖੋਹਲੀਆਂ ਤੇ ਉਸਵਿੱਚੋਂ ਇਕ ਪੁਰਾਣੀ ਜਰਜਰ ਹੋਈ ਕਿਧਰੋ ਫਟੀ, ਕਿਧਰੋਂ ਚਮਕਦੀ ਗੋਟੇ ਕਨਾਰੀ ਵਾਲੀ ਪੁਰਾਣੇ ਜਮਾਨੇ ਦੀ ਪਿਸ਼ਵਾਜ਼ ਕੱਢੀ ਤੇ ਬੜੇ ਪਿਆਰ ਨਾਲ ਉਹਦੇ ਵੱਟਾਂ ਨੂੰ ਸਿੱਧਾ ਕਰਨ ਦੀ ਕੋਸ਼ਸ਼ ਕੀਤੀ ਤੇ ਜਿਉਂ ਜਿਉਂ ਓਹ ਬੁੱਢੀ ਇਸ ਪਿਸ਼ਵਾਜ਼ ਨੂੰ ਖੋਹਲਦੀ ਤੇ ਸਵਾਰਦੀ ਸੀ, ਤਿਉਂ ਤਿਉਂ ਓਹ ਚਿਤ੍ਰਕਾਰ ਉਸਦਾਤ ਨੂੰ ਅਚਾਣਚੱਕ ਆਪਣੇ ਜਵਾਨੀ ਦੀ ਯਾਤ੍ਰਾ ਦਾ ਚੇਤਾ ਆਇਆ, ਓਹਦੇ ਸਾਹਮਣੇ ਯਾਦ ਨੇ ਇਕ ਕੜਾਕਾ ਖਾਧਾ ਤੇ ਓਹੋ ਪਹਾੜ,ਓਹੋ ਰਾਤ, ਓਹੋ ਰਾਹ ਭੁੱਲਣਾ, ਓਹੋਂ ਦੀਵੇ ਦੀ ਮੱਧਮ ਰੌਸ਼ਨੀ, ਓਹੋ ਉਹਦਾ ਬਾਹਰ ਜਾ ਕੇ ਬੂਹਾ ਠਕੋਰਨਾ, ਓਹੋ ਓਸ ਪ੍ਰਿਭਜੋਤ ਸਵਾਣੀ ਦਾ ਲਾਲਟੈਣ ਲੈ ਕੇ ਬਾਹਰ ਆਉਣਾ, ਓਹ ਸਭ ਕੁਛ ਚੇਤੇ ਆ ਗਿਆ, ਨਹੀਂ ਸਾਹਮਣੇ ਪ੍ਰਤੱਖ ਧਿਆਨ ਵਿਚ ਸਾਖਯਾਤ ਉਹ ਨਜ਼ਾਰਾ ਦਿੱਸ ਪਿਆ । ਉਸ ਬੁੱਢੀ ਨੂੰ ਬੜੀ ਹੀ ਹੈਰਾਨੀ ਹੋਈ, ਜਦ ਯਕਾਯਕ ਚਿਤ੍ਰਕਾਰ ਉਸਤਾਦ, ਜੋ ਹੁਣ ਸ਼ਾਹਜ਼ਾਦਿਆਂ ਤੇ ਬਾਦਸ਼ਾਹਾਂ ਦਾ ਮਾਨਨੀਯ ਉਸਤਾਦ ਸੀ, ਉਸ ਅੱਗੇ ਬੜੇ ਅਦਬ ਨਾਲ ਝੁਕਿਆ ਤੇ ਬੜੀ ਆਜਜ਼ੀ ਨਾਲ ਹੱਥ ਜੋੜਕੇ