ਪੰਨਾ:ਖੁਲ੍ਹੇ ਲੇਖ.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੬)

ਮੈਂ ਕਦੀ ਮੁਕਾ ਨਹੀਂ ਸੱਕਦਾ, ਸੋ ਕਲ ਮੈਂ ਜਰੂਰ ਕੰਮ ਸ਼ੁਰੂ 4 ਕਰਾਂਗਾ | ਇਸ ਤਿੰਨ ਵੇਰੀ ਸਿਰ ਝੁਕਾ ਕੇ ਸ਼ੁਕਰਗੁਜ਼ਾਰੀ ਕੀਤੀ ਤੇ ਕਿਹਾ “ਆਪ ਹਜ਼ਰ ਮੈਨੂੰ ਮਾਫ ਕਰਨਾ ਤੇ ਮੈਂ ਇਕ ਗੱਲ ਹੋਰ ਵੀ ਕਹਿਣਾ ਹੈ, ਉਹ ਹੈ, ਕਿ ਮੈਂ ਇਹ ਨਹੀਂ ਚਾਹੁੰਦੀ ਕਿ ਆਪ ਮੇਰੇ ਅਜ ਦੀ ਸ਼ਕਲ ਦਾ ਤੇ ਅੱਜ ਦੀ ਪੁਸ਼ਾਕ ਵਿੱਚ ਚਿਤ ਬਣਾਓ, ਮੈਂ ਚਾਹੁੰਦੀ ਹਾਂ ਕਿ ਮੇਰੇ ਜੋਬਨ ਮੱਤੀ ਦਾ ਓਹ ਰੂਪ, ਜੋ ਆਪ ਨੇ ਓਸ ਰਾਤ ਵੇਖਿਆ ਸੀ, ਓਹੋ ਹੀ ਬਣਾਓ॥

ਉਸ ਕਿਹਾ ਠੀਕ ਮੈਨੂੰ ਉਹ ਚੰਗੀ ਤਰਾਂ ਯਾਦ ਹੈ, ਯਾਦ ਹੀ ਨਹੀਂ, ਮੇਰੇ ਧਿਆਨ ਵਿੱਚ ਹੈ, ਸੋ ਮੈਂ ਓਹੋ ਹੀ ਚਿਤ ਬਣਾਵਾਂਗਾ।”

ਇਸ ਵਾਕ ਲਈ ਜਦ ਉਸ ਬੁੱਢੀ ਸਵਾਣੀਨੇ ਸ਼ੁਕਰ ਗੁਜ਼ਾਰੀ ਕੀਤੀ ਤਦ ਉਹਦੀ ਮੁੰਹਦੀਆਂ ਝੁਰਲੀਆਂ ਤੇ ਲਾਲੀ ਭਾ ਮਾਰਨ ਲੱਗ ਗਈ ਤੇ ਬਿਹਬਲ ਹੋਕੇ ਬੋਲੀ ਮੈਨੂੰ ਹੁਣ ਆਪ ਨੇ ਸੋਹਣਾ ਕਰਨਾ ਹੈ, ਜੋ ਮੈਂ ਉਸ ਪਿਆਰੇ ਨੂੰ ਸੋਹਣੀ ਲੱਗਾਂ, ਜਿਸ ਦੇ ਪਿਆਰ ਵਿੱਚ ਮੈਂ ਸਾਰਾ ਜੀਵਨ ਨਾਚ ਕੀਤਾ ਹੈ, ਹੁਣ ਉਹ ਮੈਨੂੰ ਨਹੀਂ, ਹਜ਼ੂਰ ਦੀ ਰਸਿਕ ਕਿਰਤ ਨੂੰ ਦੇਖ ਕੇ ਖੁਸ਼ ਹੋਵੇਗਾ ਤੇ ਓਹ ਪਿਆਰਾ ਮੈਨੂੰ ਮਾਫ ਕਰਸੀ, fਕ ਮੈਂ ਹੁਣ ਓਸ ਅੱਗੇ ਨੱਚ ਨਹੀਂ ਸੱਕਦੀ॥

ਫਿਰ ਉਸ ਚਿਤਕਾਰ ਆਚਾਰਯ ਨੇ ਉਹਨੂੰ ਤਸੱਲੀ