ਪੰਨਾ:ਖੁਲ੍ਹੇ ਲੇਖ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[ ਸ ]

ਵਿੱਚ ਇਕ ਮਗਦੀ ਹੀਰੇ ਦੀ ਕਣੀ ਚਮਕਦੀ ਹੈ, ਉਹ ਉਨਾਂ ਦੀ ਹੈ। ਤੇ ਬਾਲਕ ਨੂੰ ਕੀ ਖਬਰ ਹੁੰਦੀ ਹੈ, ਕੀ ਹੈ, ਮਾਂ ਨੇ ਗਹਿਣੇ ਪਾ ਦਿੱਤੇ, ਕੇਸਾਂ ਵਿੱਚ ਮੇਰੇ ਮੋਤੀ ਚਮਕ ਰਹੇ ਹਨ। ਹਵਾ ਹਿਲਾਂਦੀ ਹੈ ਹਿਲਦੇ ਹਨ, ਕਿਰਨ ਪੈਂਦੀ ਹੈ ਝਲਕਦੇ ਹਨ | | ਸਖੀ ਸਹੇਲੀ ਨੇ ਫੁੱਲ ਲਟਕਾ ਦਿੱਤੇ ਲਟਕਦੇ ਹਨ, ਇਹ ਜੀਵਨ ਮੌਜ ਹੈ, ਆਪ ਦੀ ਬਖਸ਼ਸ਼ ਹੈ, ਦਾਤ ਹੈ, ਰੂਪ ਹੈ, ਬਿਨਸਾਧਨ ਸਿਧੀ ਹੈ, ਭੋਲਾਂ ਵਿੱਚ ਗੁਰੂ ਦੀ ਯਾਦ ਚਮਕ ਰਹੀ ਹੈ। ਸ਼ੁਕਰ ਹੈ ਓਸ ਅਗੱਮ ਫੁੱਲ ਦਾ, ਜਿਹੜਾ ਬਲਦੀ ਮਸ਼ਾਲ ਵਾਂਗ ਮੋਏ ਦਿਲ-ਦਵੇ ਮੁੜ ਜਗਾ ਦਿੰਦਾ ਹੈ!! ਇਸ ਪੁਸਤਕ ਵਿੱਚ ਜਿੰਨੇ ਨਮੂਨੇ ਨਸ਼ਰ ਤੇ ਨਜ਼ਮ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਾਪੀ ਰਾਈਟ ਪੁਸਤਕਾਂ ਵਿੱਚੋਂ ਦਿੱਤੇ ਹਨ ਉਹ ਆਪ ਜੀ ਦੀ ਆਗਿਆ ਲੈ ਕੇ ਦਿੱਤੇ ਗਏ ਹਨ, ਜਿਸ ਲਈ ਲੇਖਕ ਆਪਦਾ ਅਤੀ ਧਨਵਾਦੀ ਹੈ।

ਡਾਕਖਾਨਾ ਚੱਕ ਨੰ0 1) ਬਰਾਸਤਾ ਜੜਾਂਵਾਲਾ, ਪੂਰਣ ਸਿੰਘ ਅਕਤੂਬਰ ੧੯੨੯.