ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੧)

ਅਜ ਮਕਾਨ ਤੇ ਕਲ ਮੰਦਰ, ਆਖਿਰ ਜਿਵੇਂ ਭਰਥਰੀ ਜੀ ਨੇ ਲਖਿਆ, ਓ ਮਨਾ ਮੇਰਿਆ ਸਾਡਾ ਕੀ ਬਣਾਇਆ ਤਪ ਨ ਤਪੇ ਅਸਾਂ ਨੇ, ਤਪਾਂ ਸਾਨੂੰ ਤਪ ਲਿਆ ਈ॥ ਭੋਗ ਨ ਭੋਗੇ ਅਸਾਂ ਨੇ, ਭੋਗਾਂ ਨੇ ਭਾਗ ਲਿਆ ਈ॥

ਇੱਛਾ ਪੂਰੀਆਂ ਸਾਬੀ, ਇਛਾਵਾਂ ਨੇ ਪੁਰ ਲਿਆ ਈ ਹੁਣ ਕੇਸ ਧੌਲੇ ਹੋ ਗਏ ਹਨ, ਸ਼ਰੀਰ ਝੁਰਲ ਖਾ ਚੁੱਕਾ ਹੈ, ਪਰ ਆਪ ਉਪਸਥਿਤ ਹੈ, ਉਹ ਸ਼ੂਦਰ ਜਿਹੜਾ ਸਾਡੇ ਨਾਲ ਚੰਗੀ ਨਿਭ, ਸਾਡੇ ਸੁਭਾਉ ਦੀ ਤੱਤ ਠੰਡ ਉਚ ਨੀਚ ਸਭ ਕੁਛ ਸਿਹਾ| ਆਪਣੀ ਜਿੰਦ ਜਾਨ ਅਸਾਥੀ ਵਾਰੀ, ਘੋਲ ਘੁਮਾਈ, ਜਦ ਕਦੀ ਬੀਮਾਰ ਹੋਏ ਸਾਰੀਆਂ ਰਾਤਾਂ ਜਾਗੀ, ਸਾਡੀ ਸੇਵਾ ਲਈ ਤਪ ਸਾਧੇ, ਜੋਗ ਕਮਾਏ, ਆਪਣਾ ਸਾਰਾ ਜੀਵਨ ਸਾਡੀ ਖਾਤਰ ਹਲਾਲ ਕਰ ਦਿੱਤਾ। ਉਹ ਤਾਂ ਉਹ ਜੰਗਲ ਵਿੱਚ ਸਿੰਨਆਂ ਲੱਕੜਾਂ ਚੁਣ ਰਹੀ ਹੈ, ਕਿ ਰਾਤ ਦੀ ' ਰੋਟੀ ਪੱਕੇ ਤੇ ਆਪ ਸਾਨੂੰ ਮੁੜ ਕਿਸੀ ਨਵੇਂ ਪਿੱਪਲ ਹੇਠ ਇਕ ਹੋਰ ਖੜੀ ਦੱਸ ਰਹੇ ਹੋ, ਠਕ! ਆਪ ਸੁਫਨੇ ਜਿਹੇ ਵਿੱਚ ਮਰ ਦੀ ਵੇਰ ਸਾਨੂੰ ਚੇਤੇ ਕਰਾ ਰਹੇ ਹੋ ਕਿ ਓਹ ਓ 3 ਸੀ ਤੇ ਉਸ ਵਲ ਮੁੜ ਮੁੜ ਕੇ ਓਹ ਪਰੇ ਖੜਾ ਇਕ ਗੱਭਰੂ ਇਹ ਅਸੀ , ਤੇ ਆਪ ਦੀ ਅਗ ਵਾਨ ਤੇ ਸਲਾਹ ਮਸ਼ਵਰੇ ਵਿੱਚ ਦੇਖੋ ਅਸੀ ਕਿਸ ਮੂੰਹ ਨਾਲ ਆਪਣੇ ਰੱਬ ਦੀ ਦਰਗਾਹ| ਜਾ ਰਹੇ ਹਾਂ| ਆਪ ਜੇ ਕਰ ਨਾ ਕੁਛ ਇਹੋ ਜਿਹਾ ਸਬਕ ਦਿੰਦੇ ਤਦ ਤਾਂ ਪਤਾ ਲੱਗਦਾ ਕਿ ਆਪ ਬੀ ਬੁਢੇ ਹੋ ਚੁਕੇ ਹੋ