ਪੰਨਾ:ਖੁਲ੍ਹੇ ਲੇਖ.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੬)


ਰੱਬ ਨੇ ਹਰ ਵੇਲੇ ਸਭ ਕੁਛ ਕੀਤਾ। ਸ਼ਰਮ, ਸ਼ਾਨ, ਇੱਜ਼ਤ, ਸਭ ਕੁਛ ਹੱਥ ਦੇ ਰੱਖਿਆ, ਪਾਪ ਬਖਸ਼ੇ ਗੁਨਾਹਾਂ ਉੱਪਰ ਪਰਦੇ ਪਾਏ। ਦੁਸ਼ਮਨਾਂ ਨੂੰ ਟਾਲਿਆ, ਦੁੱਖਾਂ ਨੂੰ ਪਰੇ ਕੀਤਾ, ਰੱਬ ਨੇ ਸਭ ਕੁਛ ਕੀਤਾ, ਜੋ ਕੀਤਾ ਰੱਬ ਨੇ ਕੀਤਾ। ਮੈਂ ਪਾਮਰ ਪਾਸੋਂ ਕੁਛ ਵੀ ਨਾ ਹੋ ਸੱਕਿਆ। ਸਾਰੀ ਉਮਰ ਪਿੱਛੋਂ ਉਹ ਕੁੱਤੇ ਦਾ ਕੁੱਤਾ, ਉਹੋ ਹੀ ਭੁੱਖ ਟੁਕੜ ਦੀ, ਉਹੋ ਹੀ ਭੁੱਖ ਭੋਗ ਦੀ, ਉਹ ਹੀ ਲਾਲਸਾ ਚੋਰੀ ਦੀ, ਯਾਰੀ ਦੀ, ਉਹੋ ਹੀ ਆਦਤਾਂ, ਆਪਨੂੰ ਵੱਡਾ, ਦੂਜੇ ਨੂੰ ਨੀਵਾਂ ਸਮਝਣ ਦੀਆਂ, ਉਹੋ ਹੀ ਜੋ ਕੁਛ ਪਹਿਲੇ ਦਿਨ, ਜਦ ਥੀਂ ਸਵਰਗ ਥੀਂ ਉਥਾਨ ਸੀ, ਹੁਣ ਤਕ ਹੈ । ਹੁਣ ਅਜ ਜਦ ਇਹ ਲਿਖ ਰਿਹਾ ਹਾਂ, ਸ਼ਾਮ ਦਾ ਵੇਲਾ ਹੈ, ਮੀਂਹ ਆਪਣਾ ਤੇਜ਼ ਛੜਾਕਾ ਦੇ ਕੇ ਹਟਿਆ ਹੈ । ਕਾਲੇ ਬੱਦਲ ਹਾਲੇ ਅਸਮਾਨ ਵਿੱਚ ਫਿਰ ਰਹੇ ਹਨ ਤੇ ਸੂਰਜ ਨੇ ਪੱਛਮ ਵਿੱਚ ਇੰਨੀ ਗੂਹੜੀ ਲਾਲੀ ਦੀ ਛਟਾ ਕੀਤੀ ਹੈ ਕਿ ਅਖ ਵੇਖਕੇ ਹੈਰਾਨ ਹੈ ਕਿ ਇਕ ਦੁਨੀਆਂ ਵਿੱਚ ਕਿਸ ਤਰਾਂ ਲਾਲ ਗੁਲਾਬਾਂ ਦੇ ਖਿੜੇ ਫੁੱਲਾਂ ਦੇ ਹੜ੍ਹ ਆ ਗਏ । ਸੋਹਣੀ ਏਕਾਂਤ ਹੈ, ਏਕਾਂਤ ਨਹੀਂ ਬਦਲ ਹਨ। ਨ੍ਹਾਤੇ ਧੋਤੇ ਬ੍ਰਿਛ ਕੋਈ ਕੋਈ ਇਉਂ ਖੜੇ ਹਨ ਜਿਵੇਂ ਕ੍ਰਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ । ਅਨੇਕਾਂ ਘਾਹ ਦੇ ਬੂਟੇ ਆਪਣੇ ਪ੍ਰਾਪਤ ਫੁੱਲਾਂ ਨੂੰ ਹਵਾ ਵਿੱਚ ਉਛਾਲ ਰਹੇ ਹਨ॥

ਸੂਰਜ ਨੇ ਆਪਣੇ ਲਾਲ ਫੁਲਵਾੜੀ ਦੀ ਮਹਿਮਾ ਬੜੇ ਉੱਚੀ ਸੁਰ ਦੇ ਰਾਗ ਦੀ ਤਰਾਂ ਇਕ ਅਲਾਪ ਰੂਪ ਵਿੱਚ