ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੦ )

ਕਿਰਤ

ਪਿਆਰ ਤੇ ਮਿੱਤ੍ਰਤਾ ਤੇ ਹੋਰ ਦਿਵਯ ਗੁਣਾਂ ਨੂੰ ਆਪਣੇ ਵਿੱਚ ਆਵੇਸ਼ ਰੂਪ ਵਿੱਚ ਪੜੁੁਛਣ ਲਈ ਤੇ ਫਿਰ ਆਪਣੇ ਅੰਦਰ ਧਾਰਣ ਕਰਨ ਲਈ ਤੇ ਮੁੜ ਉਨਾਂ ਨੂੰ ਅੰਦਰੋਂ ਬਾਹਰ ਇਕ ਮਾਲਤੀ ਦੇ ਫੁੱਲ ਵਾਂਗ ਸੁਗੰਧੀ ਖਲੇਰਣ ਲਈ ਆਦਮੀ ਨੂੰ ਕਦੀ ਨਿਕੰਮਾ ਨਹੀਂ ਰਹਿਣਾ ਚਾਹੀਦਾ, ਜਿਸ ਦੇ ਹੱਥ ਵਿੱਚ ਕਿਰਤ ਨਹੀਂ ਓਹ ਨਿਕੰਮਾ ਆਦਮੀ ਹੈ, ਅਰ ਉਹ ਕਦੀ ਉੱਚ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸਕਦਾ।

ਇਕ ਬੰਦਾ ਜਿਹੜਾ ਸਹਿਜ ਸੁਭਾ ਆਪਣੇ ਕੰਮ ਵਿੱਚ ਅੱਠ ਪਹਿਰ ਹੀ ਧਿਆਨ ਨਾਲ ਲੱਗਾ ਹੈ, ਉਸਨੂੰ ਮਾੜੇ ਚਿਤਵਨ ਤੇ ਕੰਗਾਲਤਾ ਦੇ ਪਾਮਰ ਕਰਮ ਕਰਨ ਦੀ ਵੇਹਲ ਹੀ ਨਹੀਂ ਲੱਗਦੀ-ਸਿਆਣਿਆਂ ਜੋ ਇਹ ਕਿਹਾ ਕਿ ਨਿਕੰਮਾ ਮਨ ਸ਼ੈਤਾਨ ਦੀ ਆਪਣੀ ਟਕਸਾਲ ਹੋ ਜਾਂਦਾ ਹੈ-ਇਸ ਕਥਨ ਵਿੱਚ ਬੜਾ ਸੱਚ ਭਰਿਆ ਪਿਆ ਹੈ॥

ਹੁਣ ਤੁਸੀ ਆਪਣੇ ਦੇਸ ਤੇ ਜਾਪਾਨ ਦੇ ਦੇਸ ਦਾ ਜੇ ਮੁਕਾਬਲਾ ਕਰੋ, ਤਦ ਪਤਾ ਲੱਗਦਾ ਹੈ ਕਿ ਉਥੇ ਕਿਸੀ ਨੂੰ, ਮਨਘੜਤ ਖਿਆਲਾਂ ਤੇ ਵਿਚਾਰਾਂ ਦੀ ਕੂੂੜੀ ਗਿਆਨ-ਗੋਦੜੀ ਦੀਆਂ ਮਾਨਸਿਕ ਚੰਚਲਤਾ ਦੀਆਂ ਖੇਡਾਂ ਕਰਨ ਦੀ ਵਿਹਲ ਨਹੀਂ, ਓਹ ਚਿਤ੍ਰ ਵਤ ਆਪਣੇ ਕੰਮਾਂ ਵਿੱਚ ਲੱਗੇ ਹਨ। Di