( ੧੬੧)
ਇਕ ਤਰਖਾਣ ਜੋ ਆਪਣੇ ਹੱਥ ਨਾਲ ਲੱਕੜੀ ਨੂੰ ਰੂਪ ਦੇੇ ਰਿਹਾ ਹੈ, ਇਕ ਲੋਹਾਰ ਜੋ ਗਰਮ ਲੋਹੇ ਨੂੰ ਸਾਧ ਰਿਹਾ ਹੈ, ਇਕ ਚਿਤ੍ਰਕਾਰ ਜਿਹੜਾ ਧਿਆਨ ਵਿੱਚ ਕਿਸੀ ਦੇਖੀ ਚੀਜ਼ ਨੂੰ ਅਮਰ ਕਰ ਰਿਹਾ ਹੈ। ਭਾਵੇਂ ਓਹ ਸਿਰਫ ਰੰਗ, ਰੂਪ ਤੇ ਪ੍ਰਭਾਉ ਨੂੰ ਅਮਰ ਕਰ ਰਿਹਾ ਹੈ, ਉਨ੍ਹਾਂ ਨੂੰ ਅਥਕ ਕਿਰਤ ਕਰਨ ਥੀਂ ਉਪਜੀ ਸਹਿਜ ਸਮਾਧੀ ਦੇ ਸੁਖ ਥੀਂ ਵਿਹਲ ਹੋ ਹੀ ਨਹੀਂ ਸੱਕਦੀ, ਕਿ ਓਹ ਕਿਸੇ ਦ੍ਵੈੈਤ ਤੇ ਦੁੱਖ ਦੇ ਨਿਕੰਮੇ ਵਾਦ ਵਿਵਾਦ ਵਿੱਚ ਪੈਣ, ਉਹ ਗੱਲਾਂ ਕਰਨ ਵਾਲਿਆਂ ਨੂੰ ਕੁਛ ਪਾਗਲ ਸਮਝਦੇ ਹਨ। ਓਹ ਸਮਾ ਜਿਹੜ ਨੈਨਾਂ ਪ੍ਰਾਣਾਂਂ ਨਾਲ ਕੁਛ ਸਾਧ ਸੱਕਦਾ ਹੈ, ਓਹ ਵਿਅਰਥ ਨਿਕੰਮੇ ਮਨ ਦੇ ਭੋਰੇ ਖਿਆਲ ਉਡਾਰੀਆਂ, ਮਸਲੇ ਬਾਜੀਆਂ, "ਰਬ ਹੈ ਨਹੀਂ"'ਚਿੱਟਾ ਹੈੈ ਕਾਲਾ ਹੈ" ਆਦਿ ਵਿੱਚ ਵੰਜਾਣ ਕਿਹੜੀ ਸਿਆਨਪ ਹੈੈ? ਸੱਚੀ ਕਿਰਤ ਕਰਨ ਵਾਲੇ ਦੇ ਹੱਥ ਪੈਰ ਆਪ-ਮੁਹਾਹੋ ਪਾਕ ਹੋ ਜਾਂਦੇ ਹਨ। ਮਾਨਸਿਕ ਚਿਤਵਨ ਕਿੰਨਾ ਹੀ ਉੱਚਾ ਹੋਵੇ, ਰੂਹ ਨੂੰ ਸਾਫ ਨਹੀਂ ਕਰਦਾ, ਮੈਲਾ ਕਰਦਾ ਹੈ, ਪਰ ਸਰੀਰ ਨਾਲ ਕੀਤੀ ਕਿਰਤ ਆਪ-ਮੁਹਾਰੀ ਜਿਸ ਤਰਾਂ ਬ੍ਰਿੱਛਾਂਂ ਉੱਤੇ ਫਲ ਫੁੱਲ ਆਣ ਲੱਗਦੇ ਹਨ, ਸਿਦਕ ਤੇ ਪਿਆਰ ਤੇ ਰੱਬ ਦੀ ਰੱਬਤਾ ਵਿੱਚ ਜੀਣ ਲੱਗ ਜਾਂਦੀ ਹੈ। ਈਸਾਈ ਮਤ ਬਾਦਸ਼ਾਹੀ ਮਹੱਲਾਂ ਵਿੱਚ ਟੋਲਸਟਾਏ ਨੂੰ ਨਦਰ ਨਹੀਂ ਸੀ ਆਇਆ,ਪਰ ਭੋਲੇ ਭਾਲੇ ਰੂਸ ਦੇ ਕ੍ਰਿਸਾਨਾਂਂ ਦੇ ਵਹਿਮਾਂ ਦੇ ਹਨੇਰੇ ਵਿਚ