(੧੬੫)
ਜਿਵੇਂ ਕੋਈ ਲੱਠ ਹੁੰਦੀ ਹੈ । ਡਾਕਟਰ ਨੇ ਹਿਲਾ ਚਿਲਾ ਕੇ ਵੇਖਿਆ ਤੇ ਕਿਹਾ ਕਿ ਟੁੱਟਿਆ ਕੁਛ ਨਹੀਂ, ਉਸ ਬੇਜਬਾਨ ਨੇ ਨਾ ਕੋਈ ਸ਼ਕਾਯਤ ਕੀਤੀ ਨਾ ਕੁਛ ਕੂਯਾ। ਜੇ ਕੋਈ ਅਨੇਕ ਚਿੰਤਨ ਵਾਲਾ ਹੁੰਦਾ ਤੇ ਹੋਰ ਕੁਛ ਨਹੀਂ ਤਦ ਸ਼ਾਕੀ ਤਾਂ ਜਰੂਰ ਹੁੰਦਾ । ਇਹ ਸ਼ਿਕਵਾ ਵੀ ਨਾ ਕਰਨਾ ਕੋਈ ਜਿਹਾਲਤ ਦੀ ਗੱਲ ਨਹੀਂ, ਇਹ ਕਿਰਤ ਦਵਾਰਾ ਸਹਿਜ ਸੁਭਾ ਟਿਕੇ, ਭਾਵੇਂ ਕਿਰਤ ਭਲੇ ਭਾਵ ਵਿੱਚ ਟਿਕੇ ਮਨ ਦਾ ਲੱਛਣ ਹੈ । । ਸੋ ਸੁੱਚੀ ਕਿਰਤ ਜਰੂਰ ਰੱਬ ਦੀ ਪੂਜਾ ਹੈ, ਕਿਉਂਕਿ ਸਾਧ ਤੇ ਕਿਰਤੀ ਦੇ ਲੱਛਣ ਮਿਲਦੇ ਹਨ ॥
ਜਦ ਅਮੀਰ ਲੋਕ ਹੱਦ ਥੀਂ ਵਧ ਅਤ੍ਯਾਚਾਰ ਕਰਦੇ ਹਨ , ਤਦ ਰੱਬ ਵਲੋਂ ਹੀ ਕੋਈ ਤੂਫਾਨ ਸੋਸਾਇਟੀ ਵਿੱਚ ਆਉਂਦਾ ਹੈ, ਜਿਹੜਾ ਸੋਸਾਇਟੀ ਦੀ ਜਮੀਨ ਉੱਚੀ ਨਿੱਚੀ ਪੈਲੀ ਵਿੱਚ ਕਰਾਹ ਫੇਰਦਾ ਹੈ ਤੇ ਬੰਨੇ ਚੰਨੇ ਵੱਟ ਟੋਏ ਨੂੰ ਇਕ ਬਰਾਬਰ ਕਰ ਦਿੰਦਾ ਹੈ । ਯੂਰਪ ਵਿੱਚ ਕਈ ਵਾਰੀ ਇਹ ਹੋਯਾ, ਪਰ ਫਿਰ ਵੀ ਮੁੜ ਤੁੜ ਗੱਲ ਸਮਾ ਪਾ ਕੇ ਉਥੇ ਹੀ । ਆ ਟਿਕਦੀ ਹੈ। ਕਿਰਤੀ ਕੁਛ ਗਰੀਬ ਜਿਹੇ, ਨਿਮਾਣੇ ਜਿਹੇ, ਤੇ ਅਮੀਰ ਲੋਕ ਮਨ ਦੇ ਚੰਚਲ ਇਉਂ, ਜਿਵੇਂ ਮੋਮ ਦੇ ਬਣੇ ਬੇਜਾਨ ਜਿਹੇ ਬੁੱਤ ਹੁੰਦੇ ਹਨ ਤੇ ਅੱਖਾਂ ਝਮਕਾਂਦੇ ਹਨ ਤੇ ਹੋਠ ਹਿਲਾਂਦੇ ਹਨ । ਉਨ੍ਹਾਂ ਨੂੰ ਓਹ ਸੁਖ ਜਿਹੜਾ ਕਿਰਤੀ ਦੀ ਹੱਡੀ ਵਿੱਚ ਕਿਰਤ ਪੈਦਾ ਕਰਦੀ ਹੈ, ਕਦੀ ਨਹੀਂ ਆ ਸੱਕਦਾ । ਨਿਕੰਮਾ ਹੋਣ ਕਰ ਕੇ ਉਨ੍ਹਾਂ ਨੂੰ ਧਰਮ ਕਰਮ