(੧੬੬)
ਦੀਆਂ ਗੱਲਾਂ, ਮਸਜਿਦਾਂ ਮੰਦਰ ਬਨਾਉਣ ਦੇ ਅਹੰਕਾਰੀ ਤੇ ਬਨਾਵਟੀ ਦਾਨ ਤੇ ਖੈਰਾਇਤਾਂ ਸੁਝਦੀਆਂ ਹਨ । ਉਨ੍ਹਾਂ ਨੂੰ ਅਗਰ ਵਿਸ਼ੇ ਦੇ ਕੀੜੇ ਕਿਹਾ ਜਾਏ ਤਦ ਸਾਧਾਰਣ ਉਨ੍ਹਾਂ ਦੀ ਸੁਰਤਿ ਦੀ ਹਾਲਤ ਦਾ ਵਰਨਣ ਹੈ । ਯਾ ਕਿਰਤੀ ਸੁੱਚਾ, ਯਾ ਆਵੇਸ਼ ਗਰਭਿਤ ਸਾਧ, ਬਸ ਦੋ ਬੰਦੇ ਇਸ ਦੁਨੀਆਂ ਤੇ ਸਹਿਜ ਸੁਭਾ ਦੈਵੀ ਗੁਣਾਂ ਦੇ ਪ੍ਰਕਾਸ਼ਕ ਹੁੰਦੇ ਹਨ, ਅਰ ਉਨ੍ਹਾਂ ਦੇ ਓਹ ਗੁਣ ਆਪ ਮੁਹਾਰੇ ਇਉਂ ਚਮਕਦੇ ਹਨ, ਜਿਸ ਤਰਾਂ ਇਸ ਠਹਿਰੇ ਗਗਨ ਵਿੱਚ ਸੂਰਜ ਦੀ ਜੋਤੀ ਦੀਪਮਾਨ ਹੁੰਦੀ ਹੈ, ਤੇ ਦੋ ਹੱਦਾਂ ਜਰੂਰ ਮਿਲਦੀਆਂ ਹਨ ਕਿਉਂਕਿ ਆਖਰ ਜੀਵਨ ਬਸ ਇਕ ਗੋਲਾਈ ਹੈ ਸਰਕਲ ਹੈ ਜਿਹਦਾ ਹਰ ਥਾਂ ਆਦਿ ਤੇ ਹਰ ਥਾਂ ਅੰਤ ਹੈ । ਸੋ ਉਸ ਹੱਦ ਤੇ ਸਾਧ ਅਕ੍ਰੈ ਹੋ ਕੇ ਕਿਰਤੀ ਹੈ ਤੇ ਓਹਦੀ ਕਿਰਤ ਸਦਾ ਰਸਿਕ ਕਿਰਤ ਹੈ, ਜਿਹਦਾ ਦਿੱਸਣ ਵਾਲਾ ਰੂਪ ਕੇਵਲ ਬਸ ਜੀਵਣ ਰੌ ਚਲਾਣ ਵਾਲਾ ਦਰਸ਼ਨ ਹੈ, ਤੇ ਕਲਾ ਕੌਸ਼ਲ, ਆਰਟ ਕਵਿਤਾ ਆਦਿ ਉਸ ਦਰਸ਼ਨ ਦੇ ਚਾਨਣਾ ਰੂਪ ਹਨ, ਓਹ ਸਾਧ ਹੈ, ਤੇ ਇਧਰ ਇਕ ਅਭੋਲ ਸੁੱਚਾ ਕਿਰਤੀ ਸਦਾ ਕਿਸਬ ਕਰਨ ਵਾਲਾ ਬੰਦਾ ਹੈ, ਜਿਸ ਵਿੱਚ ਸਾਧ ਦੇ ਜੀਵਨ ਦਾ ਪਤੀਬਿੰਬ ਆਪਮੁਹਾਰਾ ਪੈਂਦਾ ਹੈ ॥
ਮੈਂ ਵੇਖਿਆ ਹੈ, ਕਿ ਸਿਰਫ ਇਕ ਗੁਰੂ ਨਾਨਕ
ਸਾਹਿਬ ਤੇ ਦਸ ਗੁਰੂਆਂ ਦੇ ਵ੍ਯਾਖ੍ਯਾਨ ਵਿੱਚ ਸਹਿਜ ਸੁਭਾ