ਪੰਨਾ:ਖੁਲ੍ਹੇ ਲੇਖ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੮)


ਮਿਤ੍ਰਤਾ.

ਜੀਵਨ ਮਿਤ੍ਰਤਾ ਹੈ। ਬਿਨਾ ਮਿਤ੍ਰਤਾ ਜੀਵਨ ਇਕ ਤਰਾਂ ਦੀ ਆਪ ਪਾਈ ਅਕੱਲ ਹੈ ਤੇ ਅਕੱਲ ਇਕ ਤਰਾਂ ਦੇ ਨਰਕ ਦਾ ਹਨੇਰਾ ਹੈ। ਫੁੱਲਾਂ ਦੇ ਬੂਟੇ ਜਿਹੜੇ ਆਪ ਬੀਜੀਏ ਤੇ ਆਪ ਸਿੰਚੀਏ, ਓਹ ਜਦ ਜੰਮਦੇ ਤੇ ਵੱਡੇ ਹੁੰਦੇ ਹਨ ਹਰ ਇਕ ਪੱਤੀ ਤੇ ਕੋਂਪਲ ਜਿਹੜੀ ਕੱਢਦੇ ਹਨ, ਇਕ ਤਰਾਂ ਦੀ ਸੁਭਾਵਕ ਖੁਸ਼ੀ ਸਾਡੇ ਦਿਲਾਂ ਵਿੱਚ ਭਰਦੇ ਹਨ ਤੇ ਸੱਚੇ ਮਨਾਂ ਵਾਲਿਆਂ ਨੂੰ ਇਨ੍ਹਾਂ ਫੁੱਲਾਂ ਦੀ ਸੰਗਤ ਇਕ ਅਜੀਬ ਨਿਰੋਲ ਤੇ ਸੂਖਮ ਤੇ ਤੀਖਣ ਮਿਤ੍ਰਤਾ ਦਾ ਭਾਵ ਉਪਜਾਂਦੀ ਹੈ। ਮਲੂਮ ਹੁੰਦਾ ਹੈ, ਕਿ ਨਿੱਕੇ ਨਿੱਕੇ ਫੁਲਾਂ ਦੇ ਬੂਟੇ ਲਾਜਵੰਤੀ ਦੀਆਂ ਪੱਤੀਆਂ ਦੀ ਛੂਹੀ ਮੂਹੀ--ਤਾ ਵਿੱਚ ਆਪਣੇ ਅੰਦਰ ਦੀ ਸ਼ੁਕਰਗੁਜਾਰੀ ਦੇ ਰੰਗ ਨਾਲ ਭਰੇ ਨੈਨਾਂ ਨਾਲ ਤੱਕਦੇ ਹਨ, ਕੁਮਲਾਏ ਹੁੰਦੇ ਹਨ ਜਦ ਜਲ ਲਿਆ ਕੇ ਉਨ੍ਹਾਂ ਉੱਪਰ ਛਿਣਕਿਆ ਜਾਂਦਾ ਹੈ ਤਦ ਕਿਸ ਮੰਦ ਮੰਦ ਹਸੀ ਨਾਲ ਸਾਡੇ ਰੂਹ ਨੂੰ ਤਰੋਤਾਜ਼ਾ ਕਰਦੇ ਹਨ । ਇਹ ਕੋਮਲ ਬੇਜਬਾਨ ਸ਼ੁਕਰ ਨਾਲ ਭਰੀ ਮਿਤ੍ਰਤਾ ਦਾ ਮੂਕ ਭਾਵ ਮੁੜ ਫਿਰ ਨਿੱਕੇ ਬੱਚਿਆਂ ਦੀ ਪ੍ਰਸੰਨਤਾ ਵਿੱਚ ਦਿੱਸ ਆਉਂਦਾ ਹੈ। ਕਹਿੰਦੇ ਹਨ, ਸਭ ਥੀਂ ਸੋਹਣੀ ਚੀਜ਼ ਮਨੁੱਖ ਦਾ ਫੁੱਲ ਵਰਗਾ ਬੱਚਾ ਹੈ, ਬੱਚਿਆਂ ਦੇ ਹਸੂੰ ਹਸੂੰ ਕਰਦੇ ਚਿਹਰੇ ਫੁੱਲਾਂ ਦੇ ਮੂੰਹਾਂ ਥੀਂ ਕਿਸੀ ਤਰਾਂ ਘਟ ਨਹੀਂ, ਇਉਂ ਪ੍ਰਤੀਤ ਹੁੰਦਾ ਹੈ ਕਿ ਫੁੱਲਾਂ ਨੂੰ