ਪੰਨਾ:ਖੁਲ੍ਹੇ ਲੇਖ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(172)

ਕਿਸੀ ਅਨੰਤ ਸੁਹਜ ਤੇ ਅਨੰਤ ਸੁਹਣੱਪ ਵਲ ਨਾ ਤੱਕਦਾ ਹੋਵੇ॥

ਸੂਰਜ ਵਿੱਚ ਖਲੋ ਕੇ ਸੁਹਣੇ ਤੇ ਕੋਝੇ ਮੁਖਾਂ ਨੂੰ ਚਿਤ੍ਰ ਰੂਪ ਵੇਖਣ ਵਾਲੇ ਲਈ ਸਭ ਨੂਰ ਦੇ ਬਣੇ ਬੰਦੇ ਸੋਹਣੇ ਹਨ । ਜਿਹੜੀ ਅੱਖ ਮਾਸ ਦੇ ਬੁੱਤਾਂ ਦੇ ਧੁੱਪ ਛਾਂ ਵਲ ਦੀ ਸੁਹਣੱਪ ਤੇ ਕੋਝ ਨੂੰ ਗਿਣ ਗਿਣ ਤੇ ਮਿਣ ਮਿਣ ਕਰ ਕੇ ਆਪਣੀ ਮਿਤ੍ਰਤਾ ਦਾ ਧਾਗਾ ਤੇ ਸਿੱਕੇ ਦਾ ਲਾਟੂ ਸੁਟ ਰਹੀ ਹੈ, ਉਹ ਕਦੀ ਮਿਤਤ੍ਰਾ ਦੇ ਭਾਵ ਨੂੰ ਅਨੁਭਵ ਨਹੀਂ ਕਰ ਸੱਕਦੀ ॥

ਮਿਤ੍ਰ ਦੀ ਅੱਖ ਜਾਹਰੀ ਅੱਖਾਂ ਨਾਲ ਦਿਸਦੀ ਯਾ ਮਨ ਉੱਪਰ ਪਏ ਧੁੱਪ ਛਾਂ ਦੀਆਂ ਪ੍ਰਤੀਤਾਂ ਤੇ ਯਕੀਨਾਂ ਦੀ ਬਣੀ ਇਉਂ ਆਖੀ "ਅਸਲੀਅਤ" ਨੂੰ ਨਹੀਂ ਦੇਖਦੀ । ਉਸ ਵਿੱਚ ਇਕ ਪਾਰਦਰਸ਼ੀ ਸ਼ਕਤੀ ਹੁੰਦੀ ਹੈ, ਜਿਹੜੀ ਇਨ੍ਹਾਂ ਪਰਦਿਆਂ ਤੇ ਕੱਪੜਿਆਂ ਥੀਂ ਪਾਰ ਪਰੇ ਕਿਸੀ ਆਦਰਸ਼ ਦਿਵਯਤਾ ਦੇ ਰੂਪ ਨੂੰ ਵੇਖਦੀ ਹੈ ਤੇ ਓਹਨੂੰ "ਉਸ ਜਿਹਾ ਹੋਰ ਨਾ ਕੋਈ ਮਿਤ੍ਰ" ਲਗਦਾ ਹੈ, ਤੇ ਉਥੇ ਕਰਮਾਂ ਦੀ ਕਾਲਖ ਉਹਨੂੰ ਉਸ ਰੂਪ ਵਿੱਚ ਨਹੀਂ ਦਿੱਸਦੀ, ਉਹਨੂੰ ਕਰੂਪਤਾ ਕੀ ਮਾਨਸਕ ਤੇ ਕੀ ਸ਼ਰੀਰਕ ਨਹੀਂ ਦਿੱਸਦੀ। ਰੱਬ ਰਚਿਤ ਰੂਹ ਸਦਾ ਸੋਹਣਾ ਹੈ ॥

ਲੈਲੀ ਨੂੰ ਕਿਹਾ ਜਾਂਦਾ ਹੈ, ਮਜਨੂੰ ਦੀ ਅੱਖ ਨਾਲ ਵੇਖੋ । ਜਿੱਥੇ ਨਜਰ ਅਨੰਤ ਥੀਂ ਵਿਛੋੜ ਕੇ ਚੀਜਾਂ ਯਾ ਬੰਦਿਆਂ ਦੇ ਹੱਦ ਬਝੀਆਂ ਸ਼ਕਲਾਂ ਯਾ ਮਨਾਂ ਨੂੰ ਵੇਖਦੀ ਹੈ,