(੧੭੩)
ਉਥੇ ਮਿਤ੍ਰਤਾ ਇਕ ਉਕਸਾਵਟ ਹੈ, ਜਿਹੜੀ ਉਕਸਾਕੇ ਫਿਰ ਚੁੱਪ ਹੋ ਜਾਂਦੀ ਹੈ, ਰੂਹ ਕਿਸੀ ਹੋਰ ਅਗਾਂਹ ਦੀ ਅਗਮਤਾ ਨੂੰ ਟੋਲਦਾ ਹੈ। ਉਥੇ ਨਹੀਂ ਤਾਂ ਹੋਰ ਅਗੇ, ਯਾ ਇਹਨੂੰ ਛੋੜ ਓਹਨੂੰ ਫੜ ਦੀ ਚੰਚਲਤਾ ਤੇ ਬਾਹਰ ਮੁਖੀ ਦ੍ਰਿਸ਼ਟੀ ਦੀ ਦੁੱਖ ਕਥਾ ਵਿੱਚ ਮਾਯੂਸ ਹੋ ਹੋ ਮਰ ਜਾਂਦਾ ਹੈ, ਯਾ ਓਹਨੂੰ ਕਦੀ ਅਨੰਤ ਕਿਸੀ ਝਾਕੇ ਦਾ ਲਿਸ਼ਕਾਰਾ ਵੱਜਦਾ ਹੈ ਤੇ ਉਹਦੀ ਸੁਰਤਿ ਜਾਗ ਪੈਂਦੀ ਹੈ, ਤੇ ਉਸ ਨੁਕਤੇ ਨੂੰ ਪਰਾਪਤ ਕਰਦਾ ਹੈ, ਜਿਥੇ ਕੋਈ ਰੂਪ ਵਾਨ ਤੇ ਕੋਝਾ ਨਹੀਂ ਰਹਿੰਦਾ, ਕਿਉਂਕਿ ਹਰ ਇਕ ਚੀਜ ਉੱਪਰ ਉਹਦੀ ਅੱਖ ਵਿੱਚ ਬੈਠਾ ਅਨੰਤ ਨੂਰ ਆਪਣੀ ਕਰਾਮਾਤੀ ਰੂਪ ਪਾ ਪਾ ਉਹਦੇ ਅਮਰ ਮਿਤ੍ਰ ਭਾਵ ਤੇ ਮਿਤ੍ਰਤਾ ਨੂੰ ਪਾਲਦਾ ਹੈ ॥
ਉਸ ਲਈ ਵੈਰੀ ਫਿਰ ਕੋਈ ਰਹਿੰਦਾ ਨਹੀ, ਸਰਬ ਵਸੂਦੇਵ ਕੁਟੰਬ ਹੋ ਜਾਂਦਾ ਹੈ, ਸਭੋ ਮਨੁੱਖ ਮਿਤ੍ਰ ਹੋ ਜਾਂਦੇ ਹਨ, ਹਵਾਵਾਂ ਆਣ ਕੇ ਹਮਦਰਦੀ ਕਰਦੀਆਂ ਹਨ, ਸੁੱਤੇ ਦਾ ਮੂੰਹ ਚੁੰਮਦੀਆਂ ਹਨ, ਦਰਿਯਾ ਨੁਹਲਾਂਦੇ ਹਨ। ਦਰਿਯਾਵਾਂ ਦੇ ਕੰਢੇ ਉੱਪਰ ਨਵੀਂ ਸੱਜਰੀ ਬਜਰੀ ਆਰਾਮ ਬਿਛੌਣੇ ਵਿਛੇ ਮਿਲਦੇ ਹਨ, ਸੁੱਕੇ ਪਰਬਤਾਂ ਵਿੱਚੋਂ ਮਾਂ ਦਾ ਦੁੱਧ ਅਨੇਕ ਧਾਤਾਂ ਵਿੱਚ ਫੁਟ ਕੇ 'ਬੱਚੇ' ਦੇ ਮੂੰਹ ਵਿੱਚ ਪੈਂਦਾ ਹੈ। "ਬੱਚਾ" ਸੀ ਤਾਂ ਕੁੱਲ ਜਹਾਨ ਮਿਤ੍ਰ ਸੀ, ਜਦ ਇਹ ਮਿਹਰ ਹੁੰਦੀ ਹੈ, ਨੈਣਾਂ ਵਿੱਚ ਕੋਈ ਸੱਚ ਆ ਸਮਾਂਦਾ ਹੈ । ਕੋਈ ਦਰਸ਼ਨ ਰੂਹ ਵਿੱਚ ਆਣ ਬਹਿੰਦਾ ਹੈ । ਤਦ ਮੁੜ "ਬੱਚਾ"