ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (੧੭੪)

ਹੋ ਜਾਂਦਾ ਹੈ, ਇਸ ਬੱਚੇ ਲਈ ਵੀ ਸਭ ਕੁਦਰਤ ਮਿਤ੍ਰ ਹੋ ਜਾਂਦੀ ਹੈ । ਕੁਦਰਤ ਜਦ ਤਕ ਵੈਰੀ ਦਿੱਸਦੀ ਹੈ, ਤਦ ਤਕ ਮਨੁੱਖ ਦਾ ਬੱਚਾ ਹਾਲੇ ਪੂਰਣ ਨਹੀਂ ਹੋਇਆ, ਜਦ ਕੁਦਰਤ ਮਾਂ ਵਾਂਗ ਝੋਲੀ ਵਿੱਚ ਚੁੱਕ ਕੇ ਮੁੜ ਪਾਲਦੀ ਹੈ, ਤਦ ਪੂਰਣ ਮਿਤ੍ਰਤਾ ਰੂਹ ਵਿੱਚ ਫੁੱਲਦੀ ਤੇ ਫਲਦੀ ਹੈ॥

ਸੋ "ਮਿਤ੍ਰ ਅਸਾਡੜੇ ਸੇਈ" ਸੋ ਸੱਚੀ ਮਿਤ੍ਰਤਾ ਇਕ ਕਿਸੀ ਉੱਚੇ ਸਿਦਕ ਵਿੱਚ ਰਹਿਣ ਵਾਲੇ, ਡੂੰਘਿਆਈਆਂ ਵਿੱਚ ਗੜੂੰਦ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ ਅਰ ਓਹੋ ਹੀ ਸਾਡੇ ਮਿਤ੍ਰ ਸੱਚੇ ਹਨ :-

ਜਗਤ ਮੈ ਝੂਠੀ ਦੇਖੀ ਪ੍ਰੀਤਿ ॥

ਅਪਨੇ ਹੀ ਸੁਖ ਸਿਉ ਸਭ ਲਾਗੇ

ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥


ਇਹ ਸਭ ਜਗਤ ਦੀਆਂ ਦੋਸਤੀਆਂ ਦਾ ਗੁਣ ਹੈ, ਕਿਉਂਕਿ ਉਨਾਂ ਨੂੰ ਹਾਲੇ ਮਾਸ ਦੇ ਬੁੱਤਾਂ ਦੇ ਰੂਪ ਕਰੂਪ ਤੇ ਆਪਣੀਆਂ ਲੋੜਾਂ ਤੇ ਖੁਦਗਰਜ਼ੀ ਦੀਆਂ ਜਰੂਰਤਾਂ ਤੇ ਸੰਕਲਪਾਂ ਦੀਆਂ ਪੂਰਤੀਆਂ ਥੀਂ ਪਰੇ ਕੁਛ ਦਿੱਸ ਨਹੀਂ ਰਿਹਾ । ਗਉ ਦਾ ਵੱਛੇ ਨੂੰ ਚੱਟਣਾ ਇਕ ਅਪੂਰਣ ਮਿਤ੍ਰਤਾ ਦਾ ਅਮਲ ਹੈਵਾਨੀ ਦੁਨੀਆਂ ਵਿੱਚ ਹੈ ਤੇ ਚਿਰ ਸਥਾਈ ਨਹੀਂ । ਗਊ ਨੂੰ ਇਉਂ ਕਰਨ ਵਿੱਚ ਅਕਹਿ ਜਿਹਾ, ਪਰ ਖਿਣਕ ਸੁਖ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸੁਖਾਂ ਦਾ ਲਾਲਚ ਦੇ ਦੇ ਕੁਦਰਤ ਮਾਂ ਹੈਵਾਨਾਂ