ਪੰਨਾ:ਖੁਲ੍ਹੇ ਲੇਖ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੭)

ਆਇਆ ਹੋਵਾਂ ਯਾ ਕੋਈ ਹੋਰ ਯਾਰੀ, ਹਰਾਮਖੋਰੀ ਦਾ ਪਾਪ ਕਰਕੇ ਆਇਆ ਹੋਵਾਂ, ਤਾਂ ਵੀ ਆਪਣੀ ਪਾਈ ਮਿਤ੍ਰਤਾ ਵਿੱਚ ਵੱਟ ਨਹੀ' ਪੈਣ ਦਿੰਦਾ। ਸੋ ਇਸ ਤਰਾਂ ਦਾ ਸੱਚਾ ਮਿਤ੍ਰ ਯਾ ਕਿਸੇ ਚੰਗੇ ਹੈਵਾਨ ਜੂਨੀ ਵਿੱਚੋਂ ਸਾਨੂੰ ਮਿਲੇ ਜਿਹਦੀ ਸੁਰਤਿ ਵਿੱਚ ਸਾਡੇ ਪੁੰਨ੍ਯ ਪਾਪ ਦਾ ਗਿਆਨ ਹੀ ਨਹੀਂ, ਯਾ ਸਾਡੇ ਥੀਂ ਉੱਚੀ ਦਿੱਬ ਲੋਕਾਂ ਦੀ ਦੁਨੀਆਂ ਵਿੱਚ ਕੋਈ ਮਿਹਰ ਵਾਲਾ, ਬਖਸ਼ਸ਼ਾਂ ਵਾਲਾ ਸਾਡਾ ਸਾਈਂ ਹੋਵੇ, ਜਿਹੜੇ ਸਾਡੇ ਪਾਪ ਪੁੰਨਾਂ ਥੀਂ ਉਸੀ ਤਰਾਂ ਉੱਚਾ ਹੋ ਗਿਆ ਹੈ, ਜਿਸ ਤਰਾਂ ਅਸੀ ਆਪਣੇ ਆਪ ਨੂੰ ਮਨੁੱਖ ਕਹਿਣ ਵਾਲੇ ਮੱਖੀਆਂ ਪਿੱਸੂਆਂ, ਕੁੱਤਿਆਂ, ਬਿੱਲਿਆਂ ਦੇ ਪਾਪ ਪੁੰਨਯ ਥੀਂ ਉੱਪਰ ਹੋ ਚੁਕੇ ਹਨ, ਜਿਸ ਤਰਾਂ ਸਾਡਾ ਜਵਾਬ ਕੁੱਤੇ ਨੂੰ ਸਿਰਫ ਉਹਦੇ ਵਾਲਾਂ ਤੇ ਹੱਥ ਫੇਰਨਾ ਹੈ ਤੇ ਜਦ ਅਸੀ ਕੁਤੇ ਨਾਲ ਪਿਆਰ ਕਰ ਰਹੇ ਹਾਂ, ਸਾਨੂੰ ਸਿਵਾਏ ਓਹਦੇ ਪਿਆਰ ਦੇ ਹੋਰ ਕੁਛ ਚੇਤੇ ਹੀ ਨਹੀਂ ਆਉਂਦਾ, ਇਉਂ ਹੀ ਉੱਚ ਜੀਵਨ ਦੇ ਲੋਕ ਜਦ ਸਾਡੀ ਗੁਨਾਹਗਾਰਾਂ ਦੀ, ਮੈਲਿਆਂ ਦੀ, ਗੰਦਿਆਂ ਮੰਦਿਆਂ ਦੀ, ਮਿਤ੍ਰਤਾ ਕਰਨ ਦੀ ਅਰਦਾਸ ਨੂੰ ਸੁਣਦੇ ਹਨ ਯਾ ਸਾਡੀ ਮਿਤ੍ਰਤਾ ਦੀ ਟੋਲ ਨੂੰ ਆਣ ਮਿਲਦੇ ਹਨ, ਓਹ ਸਿਵਾਏ ਪਿਆਰ ਤੇ ਬਖਸ਼ਸ਼ ਦੇ ਹੋਰ ਕੋਈ ਪ੍ਰਸ਼ਨ ਸਾਡੇ ਉੱਪਰ ਕਰ ਹੀ ਨਹੀਂ ਸੱਕਦੇ । "ਜਾਹ ਜਨਾਨੀਏ ! ਮੁੜ ਫਿਰ ਪਾਪ ਨਾ ਕਰੀਂ" ਉਨ੍ਹਾਂ ਦੀ ਅਮਰ ਮਿਤ੍ਰਤਾ ਤੇ ਬਖਸ਼ਸ਼ ਦੀ ਨਿਗਾਹ ਦੇ ਪੈਣ ਦੀ ਦੇਰ ਹੈ, ਕਿ ਅਸੀ ਆਲੀਸ਼ਾਨ ਕਿਸੀ ਰੂਹਾਨੀ ਮਿਤ੍ਰਤਾ ਜਿਹੜੀ ਸ਼ਰੀਰ,