ਪੰਨਾ:ਖੁਲ੍ਹੇ ਲੇਖ.pdf/194

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੮)

ਮਨ ਆਦਿ ਥੀਂ ਉੱਤੇ ਦੀ ਕੋਈ ਪੂਰਣਤਾ ਹੈ, ਅਨੁਭਵ ਕਰਦੇ ਹਾਂ, ਇਸ ਮਿਤ੍ਰਤਾ ਦਾ ਗੁਣ ਕਿਹਾ ਹੈ :-

ਇੱਥੇ ਘਾੜ ਘੜੀਂਦੇ ਹੋਰ ।

ਬੱਝਣ ਸਾਧ ਤੇ ਛੁੱਟਣ ਚੋਰ ॥

ਪਰ ਮਿਤ੍ਰਤਾ ਦੇ ਸਾਧਨ ਕੋਈ ਨਹੀਂ, ਆਪੇ ਹੋਰ ਬ੍ਰਿੱਛਾਂ ਦੀ ਹਰਿਆਵਲ ਵਾਂਗ ਜਲ ਪਾਣੀ ਹਵਾ, ਰੋਸ਼ਨੀ ਖਾ ਫੁਟਦੀ ਹੈ, ਸੱਚੇ ਮਿਤ੍ਰ ਇਨਾਂ ਹੀ ਬੰਦਿਆਂ ਵਿੱਚੋਂ ਮਿਲਦੇ ਹਨ । ਇਨ੍ਹਾਂ ਦੀਆਂ ਹੀ ਸ਼ਕਲਾਂ ਵਾਲੇ ਹੁੰਦੇ ਹਨ, ਜਿੱਥੇ ਆਪ ਹੋਰ ਤੇ ਹੋਰ ਕੋਈ ਗਰਜੀ ਮਿਲਦਾ ਹੈ, ਚੰਮ ਤੇ ਦੰਮ ਦੀਆਂ ਯਾਰੀਆਂ ਪਾਉਂਦੇ ਹਨ, ਉੱਥੇ ਰੱਬ ਮਿਤ੍ਰ ਵੀ ਟੋਲ ਦਿੰਦਾ ਹੈ । ਜਦ ਕੋਈ ਕਹਿੰਦਾ ਹੈ, ਭਾਈ ਮਿਤ੍ਰਤਾ ਲਈ ਇਹ ਕਰੋ ਇਹ ਨਾ ਕਰੋ, ਓਹ ਸਭ ਕੂੜੇ ਸਾਧਨ ਹਨ । ਦੁਨੀਆਂ ਵਿੱਚ ਲੋਕੀ ਉਲਟੀ ਗੰਗਾ ਵਗਾਂਦੇ ਹਨ ਤੇ ਟਮਟਮ ਨੂੰ ਘੋੜੇ ਦੇ ਅੱਗੇ ਲਿਆ ਖੜਾ ਕਰਦੇ ਹਨ । ਸੱਚੇ ਮਿਤ੍ਰਾਂ ਤੇ ਮਿਤ੍ਰਤਾ ਵਿੱਚ ਰਹਿਣ-ਬਹਿਣ ਜੀਣ ਥੀਣ ਵਾਲੇ ਲੋਕਾਂ ਦੇ ਸੁਭਾਵਾਂ ਦੀ ਇਕ ਫਰਿਸਤ ਬਣਾਂਦੇ ਹਨ, ਤੇ ਫਿਰ ਸਕੂਲਾਂ ਮਦਰੱਸਿਆਂ, ਗਿਰਜਿਆਂ, ਮਸਜਦਾਂ, ਮੰਦਰਾਂ ਵਿੱਚ ਉਪਦੇਸ਼ ਆਰੰਭ ਹੁੰਦੇ ਹਨ । ਭਾਈ ! ਮਿਤ੍ਰਾਂ ਦੇ ਇਹ ਲੱਛਣ ਹਨ, ਜੇ ਤੁਸੀ ਇਹ ਲੱਛਣ ਆਪੇ ਵਿੱਚ ਪੈਦਾ ਕਰੋ, ਤਦ ਤੁਸੀ ਮਿਤ੍ਰ‌ ਹੋ ਜਾਓਗੇ । ਇਹ ਗੱਲ ਸਦਾ ਗਲਤ ਹੈ, ਓਹ ਸਾਰੀ ਫਰਿਸਤ ਦੇ ਗੁਣ ਵੀ ਤੁਸੀ ਧਾਰਣ ਕਰ ਲਓ, ਅਮਲ ਕਰ