(੧੭੯)
ਲਓ, ਤਦ ਭੀ ਤੁਸੀ ਮਿਤ੍ਰਤਾ ਦੀ ਉਸ ਮਹਾਨਤਾ, ਸਹਿਜ ਸੁਭਾਵਤਾ, ਕੁਦਰਤਪੁਣੇ ਨੂੰ ਨਹੀਂ ਪਾ ਸੱਕੋਗੇ । ਸਭ ਸਾਧਨ ਵਿਅਰਥ ਹਨ । ਮਿਤ੍ਰਾਂ ਦੇ ਦਿਲ ਸਾਫ ਹੁੰਦੇ ਹਨ ਆਪਸ ਵਿੱਚ ਕੋਈ ਵਿੱਥ, ਭੇਤ, ਛੁਪਾ, ਲੁਕਾ ਨਹੀਂ ਹੁੰਦਾ । ਇਹੋ ਇਕ ਗੁਣ ਲੈ ਲਵੋ, ਕਿੰਨਾ ਹੀ ਤੁਸੀ ਇਸ ਤੇ ਪਹਿਰਾ ਦੇਵੋ, ਜੇ ਤੁਸੀ ਮਿਤ੍ਰਤਾ ਦੀ ਸਹਿਜ ਨੂੰ ਨਹੀਂ ਪਹੁੰਚੇ, ਤੁਸੀ ਜਰੂਰ ਆਪਣੀ ਮਿਤ੍ਰ ਧ੍ਰੋਹੀ ਕੀਤੇ ਹੋਏ ਕਰਮ ਯਾ ਖਿਆਲ ਨੂੰ ਆਪ ਮੁਹਾਰਾ ਹੀ ਛੁਪਾ ਲਵੋਗੇ।ਇਹ ਆਖਕੇ, ਕਿ ਜੇ ਮਿਤ੍ਰ ਨੂੰ ਦੱਸ ਦਿੱਤਾ ਤਦ ਸ਼ਾਇਦ ਮਿਤ੍ਰਤਾ ਟੁੱਟ ਜਾਏ। ਸੋ ਜੇ ਤੁਸਾਂ ਕਦੀ ਇਹ ਕਿਸੀ ਮਿਤ੍ਰ ਨਾਲ ਕੀਤਾ ਹੈ ਤਦ ਤੁਸੀ ਆਪਣੇ ਆਪ ਦੀ ਖੁਦਗਰਜੀ ਦੇ ਸੁਖ ਵਿੱਚ ਜੀ ਰਹੇ ਸੀ, ਮਿਤ੍ਰ ਦੀ ਮਿਤ੍ਰਤਾ ਵਿੱਚ ਨਿਰੋਲ ਮਾਨਸਿਕ ਤੌਰ ਤੇ ਤੁਸੀ ਸਮਝ ਰਹੇ ਸੀ ਕਿ ਤੁਸੀ ਜੀ ਰਹੇ ਹੋ, ਪਰ ਦਰਅਸਲ ਸੁਰਤਿ ਹਾਲੇ ਉਸੀ ਪਸ਼ੂਪਣੇ ਵਿੱਚ ਸੀ । ਸੋ ਮਿਤ੍ਰਤਾ ਦਾ ਸੁਭਾ ਹੋਣਾ ਇਕ ਸਦੀਆਂ ਦੀ ਕੁਦਰਤੀ ਖੇਲ ਹੈ । ਕੋਈ ਇਕ ਕਿਤਾਬ ਪੜ੍ਹ ਕੇ ਤੇ ਆਪਣੀ ਅਕਲ ਨੂੰ ਉਹਦਾ ਸਿੱਖ ਬਣਾ ਕੇ ਮਾਮਲੇ ਜੀਵਨ ਦੇ ਤਾਂ ਹੱਲ ਨਹੀਂ ਹੋ ਜਾਂਦੇ । ਅਕਲ ਨੇ ਇਹ ਜਾਣ ਲੀਤਾ ਕਿ ਸਭ ਬੰਦੇ ਨੂਰ ਦੇ ਹਨ, ਕੌਣ ਭਲੇ ਕੌਣ ਮੰਦੇ । ਪ੍ਰਤੀਤ ਕਰ ਲੀਤਾ, ਪਰ ਜਦ ਤਕ ਸੁਰਤਿ ਸਹਿਜ ਸੁਭਾ ਉਸ ਮਾਨ ਵਿੱਚ ਨਹੀਂ ਜੀਂਦੀ ਰਹਿੰਦੀ, ਥੀਂਦੀ, ਦਮ ਲੈਂਦੀ, ਜਦ ਤਕ ਅੱਖ ਵਿੱਚ ਓਹ ਕੋਈ ਜਲ ਥਲ ਵਿੱਚ