ਪੰਨਾ:ਖੁਲ੍ਹੇ ਲੇਖ.pdf/196

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮o )

ਵੱਸਦਾ ਸੋਹਣਾ ਨਹੀਂ ਬੈਠਾ, ਇਹ ਹਾਲਤ ਸਹਿਜ ਨਹੀਂ ਹੋਈ, ਤਦ ਤਕ ਭਾਵੇਂ ਦਰਖਤਾਂ ਨਾਲ ਉਲਟੇ ਲਟਕੀਏ ਤੇ ਅੱਗਾਂ ਤਪੀਏ ਇਉਂ ਦਿੱਸਣ ਤਾਂ ਨਹੀਂ ਲੱਗਾ। ਕੋਝੇ ਸੋਹਣੇ, ਗੁਣ, ਔਗੁਣ ਦੇ ਭੇਤ ਜਨਮ ਜਨਮਾਂਤ੍ਰਾਂ ਥਾਂ ਪਸ਼ੂ ਮਨਾਂ ਵਿਚ ਪਾਏ ਜਾਣ ਤਾਂ ਨਹੀਂ ਲੱਗੇ। ਸੋ ਮਿਤ੍ਰਤਾ ਉੱਪਰ ਖਿਆਲ ਲਿਖ ਛੱਡਣੇ ਯਾ ਪੜ੍ਹਣੇ ਕਿਸ ਕੰਮ, ਸਾਧਨ ਕਿਸ ਕੰਮ ਜੇ ਇਕ ਮਿਤ੍ਰ ਦੇ ਦੁੱਖ ਨੂੰ ਦੇਖ ਅਸੀ ਦੁਖੀ ਨਹੀਂ ਹੁੰਦੇ ਤੇ ਉਹਦੇ ਗੁਣ ਪਰਬਤ ਸਾਮਾਨ ਸਾਡੀ ਸੁਰਤਿ ਵਿੱਚ ਨਹੀਂ ਚਮਕਦੇ, ਜਿੱਥੇ ਅਕਲੀ ਨੁਕਤਾਚੀਨੀ ਦੀਆਂ ਹੱਦਾਂ ਤੇ ਲਕੀਰਾਂ ਦੀ ਖਿੱਚੋਤਾਣੀ ਹੈ, ਉਥੇ ਮਿਤਤਾ ਦੀ ਸਹਿਜ ਸਾਦਗੀ ਕਦੀ ਨਹੀਂ ਨਿਵਾਸ ਕਰ ਸੱਕਦੀ॥

ਮਿਤ੍ਰਤਾ ਵੀ ਇਕ ਕੁਦਰਤ-ਮਾਂ ਦੇ ਦਿਲ ਵਿੱਚ ਛੁਪੀ ਸ਼ਾਨ ਦਾ ਅਮਲ ਹੈ, ਜਦ ਤਕ ਅਸੀ ਪਸ਼ੂ ਪੁਣੇ ਥਾਂ ਉੱਪਰ ਹੋ, ਵੱਡੇ ਜਵਾਨ ਨਾ ਹੋ ਜਾਵਾਂਗੇ, ਅਸੀ ਮਿਤ੍ਰ ਕਿਸੀ ਦੇ ਨਹੀਂ ਹੋ ਸੱਕਦੇ ਤੇ ਨਾ ਸਾਡਾ ਹੀ ਕੋਈ ਮਿਤ੍ਰ ਹੋ ਸੱਕਦਾ ਹੈ। ਇਹ ਚੋਰੀਆਂ, ਯਾਰੀਆਂ, ਠੱਗੀਆਂ, ਜ਼ੁਲਮ, ਭੋਗ ਬਿਲਾਸ ਦੀਆਂ ਖੁਦਗਰਜੀਆਂ, ਇਧਰ ਕੋਈ ਭੁੱਖੇ ਨੰਗੇ ਫਿਰ ਰਹੇ ਹਨ, ਮਰ ਰਹੇ ਹਨ ਤੇ ਉੱਪਰ ਮਹਿਲਾਂ ਵਿੱਚ ਰੰਗ ਰਸ ਹੋ ਰਹੇ ਹਨ, ਇਹ ਸਭ ਮਿਤ੍ਰਤਾ ਦਾ ਅਭਾਵ ਤੇ ਪਸ਼ੂਪੁਣੇ ਦੀ ਅਗਿਆਨਤਾ ਦਾ ਅੰਧੇਰਾ ਛਾਯਾ ਹੋਇਆ ਹੈ, ਸੋ ਇਸ ਘੁੱਪ ਹਨੇਰੇ ਵਿੱਚ ਜੇ ਕੋਈ ਕਿਸੇ ਲਈ ਸਹਿਜ ਵਿੱਚ ਦਿਲੀ